ਰਾਹੁਲ ਗਾਂਧੀ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਹੋਵੇਗੀ ਅਸਲੀ ਪਰਖ: ਅਮਰਤਿਆ ਸੇਨ

ਰਾਹੁਲ ਗਾਂਧੀ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਹੋਵੇਗੀ ਅਸਲੀ ਪਰਖ: ਅਮਰਤਿਆ ਸੇਨ

ਬੋਲਪੁਰ (ਪੱਛਮੀ ਬੰਗਾਲ), 16 ਜੁਲਾਈ- ਨੋਬੇਲ ਐਵਾਰਡ ਜੇਤੂ ਅਰਥਸ਼ਾਸ਼ਤਰੀ ਅਮਰਤਿਆ ਸੇਨ ਨੇ ਰਾਹੁਲ ਗਾਂਧੀ ਨੂੰ ਇੱਕ ਹੰਢਿਆ ਹੋਇਆ ਆਗੂ ਕਰਾਰ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਅਸਲੀ ਪਰਖ ਇਸ ਨਾਲ ਹੋਵੇਗੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਐੱਨਡੀਏ ਸਰਕਾਰ ਦੇ ਸ਼ਾਸਨ ਦੌਰਾਨ ਉਹ ਸੰਸਦ ’ਚ ਵਿਰੋਧੀ ਧਿਰ ਦੀ ਅਗਵਾਈ ਕਿਸ ਤਰ੍ਹਾਂ ਕਰਦੇ ਹਨ। ਸੇਨ ਨੇ ਇਹ ਵੀ ਆਖਿਆ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ ਉਨ੍ਹਾਂ ਨੂੰ ਕੌਮੀ ਆਗੂ ਵਜੋਂ ਉਭਾਰਿਆ ਹੈ ਸਗੋਂ ਦੇਸ਼ ਦੇ ਸਿਆਸੀ ਭੂ-ਦ੍ਰਿਸ਼ ਨੂੰ ਵੀ ਹੁਲਾਰਾ ਦਿੱਤਾ ਹੈ। ਸੇਨ ਨੇ ਆਖਿਆ, ‘‘ਮੈਨੂੰ ਲੱਗਦਾ ਹੈ ਕਿ ਉਹ (ਰਾਹੁਲ) ਹੁਣ ਕਾਫੀ ਹੰਢਿਆ ਹੋਇਆ ਵਿਅਕਤੀ ਹੈ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਟ੍ਰਿਨਿਟੀ ਕਾਲਜ ਦਾ ਵਿਦਿਆਰਥੀ ਸੀ। ਕਾਂਗਰਸੀ ਨੇਤਾ ਨੂੰ ਰਾਜਨੀਤੀ ’ਚ ਆਪਣੇ ਸ਼ੁਰੂਆਤੀ ਦਿਨਾਂ ’ਚ ਭਾਵੇਂ ਕੁਝ ਔਕੜਾਂ ਸਹਿਣੀਆਂ ਪਈਆਂ ਪਰ ਲੰਘੇ ਕੁਝ ਸਾਲਾਂ ’ਚ ਉਸ ਵਿੱਚ ਕਾਫੀ ਤਬਦੀਲੀ ਆਈ ਹੈ।

You must be logged in to post a comment Login