ਬੰਗਲਾਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਹੋਣਗੀਆਂ ਬਹਾਲ

ਬੰਗਲਾਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਹੋਣਗੀਆਂ ਬਹਾਲ

ਢਾਕਾ, 23 ਜੁਲਾਈ- ਬੰਗਲਾਦੇਸ਼ ਦੇ ਦੂਰ ਸੰਚਾਰ ਮੰਤਰੀ ਨੇ ਅੱਜ ਦੱਸਿਆ ਕਿ ਬੰਗਲਾਦੇਸ਼ ਵਿਚ ਇੰਟਰਨੈਟ ਤੇ ਬਰਾਡਬੈਂਡ ਸੇਵਾਵਾਂ ਅੱਜ ਸ਼ਾਮ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ। ਇੱਥੇ ਵਿਦਿਆਰਥੀਆਂ ਵੱਲੋਂ ਰਾਖਵੇਂਕਰਨ ਦੇ ਕੋਟੇ ਨੂੰ ਖਤਮ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ ਸੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਛੱਡੀ ਤੇ ਕੁਝ ਖੇਤਰਾਂ ਵਿਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਠੱਪ ਕਰ ਦਿੱਤਾ ਸੀ। ਇਹ ਕਾਰਵਾਈ ਹਿੰਸਕ ਝੜਪਾਂ ਵਧਣ ਤੇ ਕਈ ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਕੀਤੀ ਗਈ ਸੀ। ਇੱਥੇ ਵਿਦਿਆਰਥੀਆਂ ਵੱਲੋਂ 30 ਫੀਸਦੀ ਰਾਖਵੇਂਕਰਨ ਦੇ ਕੋਟੇ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ।

You must be logged in to post a comment Login