ਦਿੱਲੀ-ਫਰੀਦਾਬਾਦ ਸਰਹੱਦ ਤੋਂ ਆਈਐੱਸਆਈਐੱਸ ਦਾ ਅਤਿਵਾਦੀ ਕਾਬੂ

ਦਿੱਲੀ-ਫਰੀਦਾਬਾਦ ਸਰਹੱਦ ਤੋਂ ਆਈਐੱਸਆਈਐੱਸ ਦਾ ਅਤਿਵਾਦੀ ਕਾਬੂ

ਨਵੀਂ ਦਿੱਲੀ, 9 ਅਗਸਤ- ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਆਈਐਸਆਈਐਸ ਦੇ ਪੁਣੇ ਮਾਡਿਊਲ ਦੇ ਇੱਕ ਲੋੜੀਂਦੇ ਅਤਿਵਾਦੀ ਰਿਜ਼ਵਾਨ ਅਬਦੁਲ ਹਾਜੀ ਅਲੀ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਦਿੱਲੀ-ਫਰੀਦਾਬਾਦ ਸਰਹੱਦ ਤੋਂ ਸਪੈਸ਼ਲ ਸੈੱਲ ਦੀ ਟੀਮ ਨੇ ਗ੍ਰਿਫਤਾਰ ਕੀਤਾ। ਉਸ ਦੇ ਕਬਜ਼ੇ ‘ਚੋਂ ਇਕ ਗੈਰ-ਕਾਨੂੰਨੀ ਹਥਿਆਰ ਬਰਾਮਦ ਹੋਇਆ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਰਿਜ਼ਵਾਨ ਅਬਦੁਲ ਹਾਜੀ ਅਲੀ ਦੀ ਗ੍ਰਿਫਤਾਰੀ ਲਈ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਦਿੱਲੀ-ਐਨਸੀਆਰ-ਅਧਾਰਤ ਕੁਝ ਵੀਆਈਪੀਜ਼ ’ਤੇ ਹਮਲੇ ਲਈ ਜਾਸੂਸੀ ਕਰ ਰਿਹਾ ਸੀ। ਇਸ ਸਬੰਧੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

You must be logged in to post a comment Login