ਉਮੀਦ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਦੌਰੇ ਲਈ ਵੀ ਸਮਾਂ ਕੱਢਣਗੇ: ਕਾਂਗਰਸ

ਉਮੀਦ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਦੌਰੇ ਲਈ ਵੀ ਸਮਾਂ ਕੱਢਣਗੇ: ਕਾਂਗਰਸ

ਨਵੀਂ ਦਿੱਲੀ, 10 ਅਗਸਤ- ਕਾਂਗਰਸ ਨੇ ਅੱਜ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਵਿਚ ਹਨ ਤੇ ਪਾਰਟੀ ਆਸ ਕਰਦੀ ਹੈ ਕਿ ਉਹ ‘ਸਮਾਂ ਕੱਢ ਕੇ’ ਮਨੀਪੁਰ ਵੀ ਜਾਣਗੇ, ਜੋ ਪਿਛਲੇ 15 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਪੀੜ ਹੰਢਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਅੱਜ ਵਾਇਨਾਡ ਵਿਚ ਹਨ। ਇਹ ਇਕ ਵਿਨਾਸ਼ਕਾਰੀ ਤ੍ਰਾਸਦੀ ਸੀ। ਇਸ ਤੋਂ ਬਾਅਦ ਇਹ ਇਕ ਵਾਰ ਫਿਰ ਜੰਗ ਰੋਕਣ ਲਈ ਯੁੂਕਰੇਨ ਦਾ ਦੌਰਾ ਕਰਨ ਵਾਲੇ ਹਨ। ਉਮੀਦ ਹੈ ਕਿ ਇਸ ਤੋਂ ਪਹਿਲਾਂ ਉਹ ਮਨੀਪੁਰ ਦੀ ਫੇਰੀ ਲਾਉਣ ਦਾ ਸਮਾਂ ਤੇ ਇੱਛਾਸ਼ਕਤੀ ਦੋਵੇਂ ਹੀ ਕੱਢ ਲੈਣਗੇ। ਮਨੀਪੁਰ ਦੀ ਜਨਤਾ ਪਿਛਲੇ 15 ਮਹੀਨਿਆਂ ਤੋਂ ਦੁੱਖ, ਦਰਦ ਤੇ ਪੀੜ ਝੱਲ ਰਹੀ ਹੈ।’’

You must be logged in to post a comment Login