ਰਾਜਸਥਾਨ: ਪੋਖਰਣ ’ਚ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ’ਚੋਂ ‘ਚੀਜ਼’ ਡਿੱਗਣ ਕਾਰਨ ਧਮਾਕਾ, ਜਾਂਚ ਦੇ ਹੁਕਮ

ਰਾਜਸਥਾਨ: ਪੋਖਰਣ ’ਚ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ’ਚੋਂ ‘ਚੀਜ਼’ ਡਿੱਗਣ ਕਾਰਨ ਧਮਾਕਾ, ਜਾਂਚ ਦੇ ਹੁਕਮ

ਜੈਪੁਰ, 21 ਅਗਸਤ- ਰਾਜਸਥਾਨ ਵਿਚ ਜੈਸਲਮੇਰ ਜ਼ਿਲ੍ਹੇ ਦੇ ਪੋਖਰਣ ਖੇਤਰ ਵਿਚ ਅੱਜ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਤੋਂ ਕੋਈ ਚੀਜ਼ ਜ਼ਮੀਨ ‘ਤੇ ਡਿੱਗ ਗਈ। ਹਵਾਈ ਫ਼ੌਜ ਨੇ ਕਿਹਾ ਕਿ ਇਹ ਘਟਨਾ ਸੁੰਨਸਾਨ ਖੇਤਰ ਵਿੱਚ ਵਾਪਰੀ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਐਕਸ ‘ਤੇ ਪੋਸਟ ਕੀਤਾ ਗਿਆ, ‘ਅੱਜ ਤਕਨੀਕੀ ਖਰਾਬੀ ਕਾਰਨ ਏਅਰ ਸਟੋਰ ਅਚਾਨਕ ਪੋਖਰਣ ਫਾਇਰਿੰਗ ਰੇਂਜ ਦੇ ਨੇੜੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ’ਚੋਂ ਬਾਹਰ ਨਿਕਲ ਗਿਆ।’ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਾਮਦੇਵੜਾ ਥਾਣੇ ਦੇ ਸਬ-ਇੰਸਪੈਕਟਰ ਸ਼ੰਕਰ ਲਾਲ ਨੇ ਦੱਸਿਆ ਕਿ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕੁਝ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ। ਉਸ ਅਨੁਸਾਰ ਉੱਥੇ ਕਿਸੇ ਵਸਤੂ ਦੇ ਟੁਕੜੇ ਪਏ ਸਨ।

You must be logged in to post a comment Login