ਆਰਜੀ ਕਰ ਮੈਡੀਕਲ ਕਾਲਜ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਦਾ ਕੀਤਾ ਜਾ ਸਕਦਾ ਹੈ ਪੌਲੀਗ੍ਰਾਫ਼ ਟੈਸਟ

ਆਰਜੀ ਕਰ ਮੈਡੀਕਲ ਕਾਲਜ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਦਾ ਕੀਤਾ ਜਾ ਸਕਦਾ ਹੈ ਪੌਲੀਗ੍ਰਾਫ਼ ਟੈਸਟ

ਕੋਲਕਾਤਾ, 21 ਅਗਸਤ- ਸੀ. ਬੀ. ਆਈ. ਦੇ ਅਧਿਕਾਰੀ ਕੋਲਕਾਤਾ ਸਥਿਤ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ‘ਪੌਲੀਗ੍ਰਾਫ ਟੈਸਟ’ ਕਰ ਸਕਦੇ ਹਨ। ਇਸ ਹਸਪਤਾਲ ‘ਚ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਕਾਨਫਰੰਸ ਰੂਮ ‘ਚ ਪੀੜਤਾ ਦੀ ਲਾਸ਼ ਮਿਲਣ ਤੋਂ ਦੋ ਦਿਨ ਬਾਅਦ ਘੋਸ਼ ਨੇ 9 ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਕਈ ਵਾਰ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੁੱਛ ਪੜਤਾਲ ਲਈ ਪੇਸ਼ ਹੋ ਚੁੱਕਾ ਹੈ। ਇੱਕ ਅਧਿਕਾਰੀ ਨੇ ਕਿਹਾ, ‘ਅਸੀਂ ਘੋਸ਼ ਦੇ ਜਵਾਬਾਂ ਦੀ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਉਸ ਤੋਂ ਪੁੱਛੇ ਕੁਝ ਜਵਾਬਾਂ ਵਿੱਚ ਆਪਾ-ਵਿਰੋਧ ਹਨ, ਇਸ ਲਈ ਅਸੀਂ ਉਸ ਦਾ ਪੌਲੀਗ੍ਰਾਫ ਟੈਸਟ ਕਰਵਾਉਣ ’ਤੇ ਵਿਚਾਰ ਕਰ ਰਹੇ ਹਾਂ।’

You must be logged in to post a comment Login