ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕ ਰਹੀ ਸੀ ਲਾਸ਼

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕ ਰਹੀ ਸੀ ਲਾਸ਼

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ‘ਚ ਰਹਿੰਦੇ ਵਿਦਿਆਰਥੀ ਨੇ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਦੀ ਪਛਾਣ ਸ਼ੁਭਮ ਵਾਸੀ ਹਮੀਰਪੁਰ ਵਜੋਂ ਹੋਈ ਹੈ। ਣਕਾਰੀ ਅਨੁਸਾਰ ਸ਼ੁਭਮ ਬੀ ਫਾਰਮੇਸੀ ਭਾਗ ਪਹਿਲਾ ਦਾ ਵਿਦਿਆਰਥੀ ਸੀ ਜੋਕਿ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ਦੀ 6ਵੀਂ ਮੰਜ਼ਿਲ ‘ਤੇ ਕਮਰੇ ‘ਚ ਰਹਿ ਰਿਹਾ ਸੀ। ਅੱਜ ਸਵੇਰੇ ਸ਼ੁਭਮ ਕਮਰੇ ‘ਚੋਂ ਬਾਹਰ ਨਾ ਆਇਆ ਤਾਂ ਸਾਥੀਆਂ ਨੇ ਵਾਰਡਰ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਮੌਕੇ ‘ਤੇ ਪੁੱਜੀ। ਕਮਰੇ ‘ਚ ਦੇਖਿਆ ਤਾਂ ਸ਼ੁਭਮ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ।

You must be logged in to post a comment Login