ਕੇਂਦਰ ਵੱਲੋਂ ਐੱਨਪੀਐੱਸ ਵਤਸੱਲਿਆ ਸਕੀਮ ਸ਼ੁਰੂ

ਕੇਂਦਰ ਵੱਲੋਂ ਐੱਨਪੀਐੱਸ ਵਤਸੱਲਿਆ ਸਕੀਮ ਸ਼ੁਰੂ

ਨਵੀਂ ਦਿੱਲੀ, 18 ਸਤੰਬਰ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੇਂਦਰ ਦੀ ਐੱਨਪੀਐੱਸ ਵਤਸੱਲਿਆ ਯੋਜਨਾ ਸ਼ੁਰੂ ਕੀਤੀ ਹੈ ਜਿਸ ਨਾਲ ਮਾਪੇ ਪੈਨਸ਼ਨ ਖਾਤੇ ਵਿੱਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੱਚਤ ਕਰ ਸਕਣਗੇ। ਇਹ ਸਕੀਮ ਆਨਲਾਈਨ, ਬੈਂਕ ਜਾਂ ਪੋਸਟ ਆਫਿਸ ਵਿੱਚ ਦਰਖਾਸਤ ਦੇ ਕੇ ਸ਼ੁਰੂ ਕੀਤੀ ਜਾ ਸਕਦੀ ਹੈ। ਵਤਸੱਲਿਆ ਖਾਤਾ ਖੋਲ੍ਹਣ ਲਈ ਘੱਟੋ-ਘੱਟ ਯੋਗਦਾਨ 1,000 ਰੁਪਏ ਹੋਵੇਗਾ। ਇਸ ਤੋਂ ਬਾਅਦ ਗਾਹਕਾਂ ਨੂੰ ਸਾਲਾਨਾ 1,000 ਰੁਪਏ ਦੇਣੇ ਹੋਣਗੇ। ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਐੱਨਪੀਐੱਸ ਨਾਲ ਭਵਿੱਖ ਦੀ ਆਮਦਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਬੱਚਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਕੇਂਦਰ ਨੇ ਪਹਿਲਾਂ ਤੋਂ ਬੱਚਿਆਂ ਲਈ ਮੌਜੂਦ ਐਨਪੀਐਸ ਦਾ ਵਿਸਥਾਰ ਕੀਤਾ ਹੈ। ਐਨਪੀਐਸ ਦੀ ਪਿਛਲੇ ਦਸ ਸਾਲਾਂ ਵਿੱਚ ਐਸੱਟ ਅੰਡਰ ਮੈਨੇਜਮੈਂਟ (ਏਯੂਐਮ) ਯੋਜਨਾ ਤਹਿਤ 13 ਲੱਖ ਕਰੋੜ ਰੁਪਏ ਜਮ੍ਹਾਂ ਹਨ ਤੇ ਇਸ ਤਹਿਤ 1.86 ਕਰੋੜ ਜਣੇ ਰਜਿਸਟਰਡ ਹਨ। ਇਸ ਯੋਜਨਾ ਲਈ ਮਾਪੇ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਖਾਤਾ ਖੋਲ੍ਹ ਸਕਦੇ ਹਨ ਤੇ ਇਹ ਖਾਤਾ ਬੱਚਿਆਂ ਦੇ ਬਾਲਗ ਹੋਣ ’ਤੇ ਬੱਚਿਆਂ ਦੇ ਨਾਂ ਤਬਦੀਲ ਹੋ ਜਾਵੇਗਾ ਅਤੇ 60 ਸਾਲ ਦੀ ਉਮਰ ਪੂਰੀ ਹੋਣ ’ਤੇ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।

You must be logged in to post a comment Login