ਕੇਜਰੀਵਾਲ ਦਾ ਮੋਦੀ ’ਤੇ ਨਿਸ਼ਾਨਾ, ਆਰਐੱਸਐੱਸ ਨੂੰ ਕੀਤੇ 5 ਸਵਾਲ

ਕੇਜਰੀਵਾਲ ਦਾ ਮੋਦੀ ’ਤੇ ਨਿਸ਼ਾਨਾ, ਆਰਐੱਸਐੱਸ ਨੂੰ ਕੀਤੇ 5 ਸਵਾਲ

ਨਵੀਂ ਦਿੱਲੀ, 22 ਸਤੰਬਰ : ਇਕ ਨਵੀਂ ਸਿਆਸੀ ਰਣਨੀਤੀ ਅਖ਼ਤਿਆਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਸਬੰਧੀ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਨੂੰ ਪੰਜ ਸਵਾਲ ਕੀਤੇ। ਜ਼ਾਹਰਾ ਤੌਰ ’ਤੇ ਇਨ੍ਹਾਂ ਦਾ ਮਕਸਦ ਮੋਦੀ ਦੇ ਬਣੇ ਹੋਏ ਕੱਦ ਨੂੰ ਘਟਾਉਂਦਿਆਂ ਇਹ ਦਿਖਾਉਣਾ ਹੈ ਕਿ ਅਸਲੀ ਤਾਕਤ ਹਿੰਦੂਤਵੀ ‘ਮਾਂ’ ਸੰਸਥਾ ਭਾਵ ਆਰਐੱਸਐੱਸ ਦੇ ਹੱਥ ਵਿਚ ਹੈ, ਜਿਸ ਨੇ ਉਨ੍ਹਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਇਥੇ ਇਕ ਰੈਲੀ ਦੌਰਾਨ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ 5 ਸਵਾਲ ਦਾਗ਼ਦਿਆਂ ਪੁੱਛਿਆ, ‘‘ਕੀ ਪੁੱਤ ਇੰਨਾ ਵੱਡਾ ਹੋ ਗਿਆ ਹੈ ਕਿ ਉਹ ਆਪਣੀ ਮਾਂ ਨੂੰ ਵੀ ਆਕੜ ਦਿਖਾ ਰਿਹਾ ਹੈ।’’ ਉਨ੍ਹਾਂ ਦੇ ਇਹ ਸਵਾਲ ਸਿਆਸੀ ਤੌਰ ’ਤੇ ਤਾਂ ਨਰਮੀ ਵਾਲੇ ਹਨ ਪਰ ਇਨ੍ਹਾਂ ਰਾਹੀਂ ਜਿਸ ਤਰ੍ਹਾਂ ਭਾਗਵਤ ਨੂੰ ਨਵੇਂ ਸਿਆਸੀ ਬਿਰਤਾਂਤ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਆਸਾਧਾਰਨ ਤੇ ਨਵੀਂ ਹੈ।

You must be logged in to post a comment Login