ਸਵਿਟਜ਼ਰਲੈਂਡ: ‘ਖ਼ੁਦਕੁਸ਼ੀ ਕੈਪਸੂਲ’ ਵਿਚ ਸ਼ੱਕੀ ਮੌਤ ਸਬੰਧੀ ਕਈ ਗ੍ਰਿਫ਼ਤਾਰ

ਸਵਿਟਜ਼ਰਲੈਂਡ: ‘ਖ਼ੁਦਕੁਸ਼ੀ ਕੈਪਸੂਲ’ ਵਿਚ ਸ਼ੱਕੀ ਮੌਤ ਸਬੰਧੀ ਕਈ ਗ੍ਰਿਫ਼ਤਾਰ

ਜਨੇਵਾ, 24 ਸਤੰਬਰ :ਉੱਤਰੀ ਸਵਿਟਜ਼ਰਲੈਂਡ ਵਿਚ ਪੁਲੀਸ ਨੇ ਮੰਗਲਵਾਰ ਨੂੰ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਇਕ ਨਵੇਂ ‘ਖ਼ੁਦਕੁਸ਼ੀ ਕੈਪਸੂਲ’ (suicide capsule) ਵਿਚ ਇਕ ਵਿਅਕਤੀ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿਚ ਫ਼ੌਜਦਾਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ‘ਸੈਕਰੋ’ ਸੂਈਸਾਈਡ ਕੈਪਸੂਲ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਕੋਈ ਵਿਅਕਤੀ ਇਸ ਦੇ ਅੰਦਰ ਬੰਦ ਹੋ ਕੇ ਅੰਦਰੋਂ ਇਕ ਬਟਨ ਦਬਾ ਸਕਦਾ ਹੈ, ਜਿਸ ਨਾਲ ਇਸ ਸੀਲਬੰਦ ਚੈਂਬਰ ਦੇ ਅੰਦਰ ਨਾਈਟਰੋਜਨ ਗੈਸ ਭਰ ਜਾਂਦੀ ਹੈ। ਇਸ ਪਿੱਛੋਂ ਸਮਝਿਆ ਜਾਂਦਾ ਹੈ ਕਿ ਵਿਅਕਤੀ ਸੌਂ ਗਿਆ ਹੈ ਅਤੇ ਉਸ ਦੀ ਦਮ ਘੁਟਣ ਨਾਲ ਕੁਝ ਹੀ ਮਿੰਟਾਂ ਵਿਚ ਮੌਤ ਹੋ ਜਾਂਦੀ ਹੈ। ਪੱਛਮੀ ਮੁਲਕਾਂ ਵਿਚ ਕਈ ਕੰਪਨੀਆਂ ਅਜਿਹੇ ਕੈਪਸੂਲ ਬਣਾ ਰਹੀਆਂ ਹਨ।

You must be logged in to post a comment Login