ਭਾਜਪਾ ਨੇ ਮੈਨੂੰ ‘ਚੋਰ’ ਦਿਖਾਉਣ ਲਈ ਜੇਲ੍ਹ ਭੇਜਿਆ, ਪਰ ਸਭ ਨੂੰ ਪਤਾ ਕਿ ਮੈਂ ਭ੍ਰਿਸ਼ਟ ਨਹੀਂ: ਕੇਜਰੀਵਾਲ

ਭਾਜਪਾ ਨੇ ਮੈਨੂੰ ‘ਚੋਰ’ ਦਿਖਾਉਣ ਲਈ ਜੇਲ੍ਹ ਭੇਜਿਆ, ਪਰ ਸਭ ਨੂੰ ਪਤਾ ਕਿ ਮੈਂ ਭ੍ਰਿਸ਼ਟ ਨਹੀਂ: ਕੇਜਰੀਵਾਲ

ਚੰਡੀਗੜ੍ਹ, 24 ਸਤੰਬਰ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਤੇ ਜ਼ੋਰਦਾਰ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਕਾਰਨ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਸੀ ਕਿਉਂਕਿ ਹਾਕਮ ਪਾਰਟੀ ਉਨ੍ਹਾਂ ਨੂੰ ‘ਚੋਰ’ ਵਜੋਂ ਪੇਸ਼ ਕਰਨਾ ਚਾਹੁੰਦੀ ਸੀ, ਜਦੋਂਕਿ ਹਕੀਕਤ ਵਿਚ ਉਨ੍ਹਾਂ ਦੇ ‘ਕੱਟੜ ਤੋਂ ਕੱਟੜ’ ਦੁਸ਼ਮਣ ਨੂੰ ਵੀ ਪਤਾ ਹੈ ਕਿ ਉਹ ਭ੍ਰਿਸ਼ਟ ਨਹੀਂ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆ ਹਲਕੇ ਵਿਚ ਪਾਰਟੀ ਉਮੀਦਵਾਰ ਹਰਪਿੰਦਰ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਹਰਿਆਣਾ ਵਿਧਾਨ ਸਭਾ ਦੀ ਚੋਣ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।

You must be logged in to post a comment Login