ਪੰਜਾਬ ਵਿਚ ਵੱਡੀ ਪ੍ਰਸ਼ਾਸਕੀ ਰੱਦੋਬਦਲ

ਪੰਜਾਬ ਵਿਚ ਵੱਡੀ ਪ੍ਰਸ਼ਾਸਕੀ ਰੱਦੋਬਦਲ

ਚੰਡੀਗੜ੍ਹ, 25 ਸਤੰਬਰ- ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਵਿਚ ਪੰਚਾਇਤ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਦੋ ਵੱਖ-ਵੱਖ ਹੁਕਮ ਜਾਰੀ ਕਰ ਕੇ ਪਹਿਲਾਂ 49 ਆਈਏਐੱਸ ਤੇ ਪੀਸੀਐੱਸ (11 ਆਈਏਐੱਸ ਤੇ 38 ਪੀਸੀਐੱਸ) ਅਫ਼ਸਰਾਂ ਦੇ ਅਤੇ ਬਾਅਦ 22 ਆਈਪੀਐੱਸ ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਹੁਕਮਾਂ ਤਹਿਤ ਸਰਕਾਰ ਨੇ ਨਿਯੁਕਤੀ ਦੀ ਉਡੀਕ ਕਰ ਰਹੇ ਆਈਪੀਐੱਸ ਅਧਿਕਾਰੀ ਨੌਨਿਹਾਲ ਸਿੰਘ ਏਡੀਜੀਪੀ ਇੰਟਰਨਲ ਵਿਜੀਲੈਂਸ ਸੈੱਲ, ਆਈਪੀਐੱਸ ਅਧਿਕਾਰੀ ਐੱਸਪੀਐੱਸ ਪਰਮਾਰ ਨੂੰ ਏਡੀਜੀਪੀ ਅਮਨ ਤੇ ਕਾਨੂੰਨ, ਆਈਪੀਐੱਸ ਧਨਪ੍ਰੀਤ ਕੌਰ ਨੂੰ ਆਈਜੀਪੀ ਲੁਧਿਆਣਾ ਰੇਂਜ, ਆਈਪੀਐੱਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਆਈਏਐੱਸ ਅਧਿਕਾਰੀ ਵਿਜੇ ਨਾਮਦਿਓਰਾਓ ਜ਼ਾਡੇ ਨੂੰ ਸਕੱਤਰ ਖ਼ਰਚਾ (ਵਿੱਤ ਵਿਭਾਗ), ਆਈਏਐੱਸ ਅਧਿਕਾਰੀ ਗੌਰੀ ਪ੍ਰਾਸ਼ਰ ਜੋਸ਼ੀ ਨੂੰ ਸਕੱਤਰ ਪ੍ਰਸੋਨਲ ਤੇ ਐਡੀਸ਼ਨਲ ਐੱਮਡੀ ਪੀਐੱਸਆਈਡੀਸੀ, ਆਈਏਐੱਸ ਅਧਿਕਾਰੀ ਸ਼ਿਆਮ ਅਗਰਵਾਲ ਨੂੰ ਡਾਇਰੈਕਟਰ ਉਚੇਰੀ ਸਿੱਖਿਆ ਲਾਇਆ ਹੈ ਜਦੋਂਕਿ ਆਈਏਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਔਲਖ ਨੂੰ ਡੀਸੀ ਤਰਨ ਤਾਰਨ ਨਿਯੁਕਤ ਕੀਤਾ ਹੈ।

You must be logged in to post a comment Login