ਪੰਜਾਬ ਵਿੱਚ 15 ਅਕਤੂਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ

ਚੰਡੀਗੜ੍ਹ, 25 ਸਤੰਬਰ : ਸੂਬੇ ਵਿਚ ਪੰਚਾਇਤੀ ਚੋਣਾਂ ਸਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਚੋਣਾਂ ਦੀ ਮਿਤੀ 15 ਅਕਤੂਬਰ ਤੈਅ ਕੀਤੀ ਗਈ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।ਇਸ ਸਬੰਧੀ ਨਾਮਜ਼ਦਗੀਆਂ 27 ਸਤੰਬਰ ਤੋਂ ਭਰੀਆਂ ਜਾ ਸਕਣਗੀਆਂ ਅਤੇ 4 ਅਕਤੂਬਰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਹੋਵੇਗੀ। ਸਰਪੰਚੀ ਦੇ ਉਮੀਦਵਾਰ 40 ਹਜ਼ਾਰ ਰੁਪਏ ਤੱਕ ਅਤੇ ਪੰਚ ਉਮੀਦਵਾਰ 30 ਰੁਪਏ ਤੱਕ ਦੀ ਰਾਸ਼ੀ ਦਾ ਖਰਚ ਕਰ ਸਕਣਗੇ। ਸ੍ਰੀ ਚੌਧਰੀ ਨੇ ਦੱਸਿਆ ਕਿ 13241 ਪੰਚਾਇਤਾਂ ਵਿਚ 1 ਕਰੋੜ 33 ਲੱਖ 97 ਹਜ਼ਾਰ 932 ਰਜਿਸਟਰ ਵੋਟਰ ਹਨ।

You must be logged in to post a comment Login