ਦੂਜਾ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤੀ

ਦੂਜਾ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤੀ

ਕਾਨਪੁਰ, 1 ਅਕਤੂਬਰ : ਭਾਰਤ ਨੇ ਅੱਜ ਇਥੇ ਦੂਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਬੰਗਲਾਦੇਸ਼ ਦੀ ਪਾਰੀ ਨੂੰ ਮਲੀਆਮੇਟ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ਵਿਚ ਜਿੱਤ ਲਈ ਲੋੜੀਂਦੀਆਂ 95 ਦੌੜਾਂ ਤਿੰਨ ਵਿਕਟਾਂ ਗੁਆ ਕੇ ਬਣਾ ਲਈਆਂ ਅਤੇ ਮੈਚ ਤੇ ਲੜੀ ਆਪਣੇ ਨਾਂ ਕਰ ਲਈ। ਇਸ ਜਿੱਤ ਸਦਕਾ ਭਾਰਤ ਨੇ ਸੰਸਾਰ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਦੀ ਚੋਟੀ ਉਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਨਾਲ ਹੀ ਭਾਰਤ ਨੇ ਆਪਣੀ ਧਰਤੀ ਉਤੇ ਲਗਾਤਾਰ 18ਵੀਂ ਟੈਸਟ ਲੜੀ ਜਿੱਤ ਕੇ ਆਪਣੇ ਹੀ ਰਿਕਾਰਡ ਵਿਚ ਹੋਰ ਸੁਧਾਰ ਵੀ ਕਰ ਲਿਆ ਹੈ।

You must be logged in to post a comment Login