ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਨੇ ਰਾਮ ਰਹੀਮ ਤੇ ਕੇਜਰੀਵਾਲ ਜੇਲ੍ਹ ਤੋਂ ਛੁਡਵਾਏ: ਵਾਡਰਾ

ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਨੇ ਰਾਮ ਰਹੀਮ ਤੇ ਕੇਜਰੀਵਾਲ ਜੇਲ੍ਹ ਤੋਂ ਛੁਡਵਾਏ: ਵਾਡਰਾ

ਨਵੀਂ ਦਿੱਲੀ, 1 ਅਕਤੂਬਰ : ਕਾਂਗਰਸ ਦੀ ਸੀਨਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ ਰਿਹਾਈ ਪਿੱਛੇ ਭਾਜਪਾ ਦਾ ਹੱਥ ਹੈ, ਤਾਂ ਕਿ ਇਹ ਦੋਵੇਂ ਹਰਿਆਣਾ ਚੋਣਾਂ ਵਿਚ ਪ੍ਰਚਾਰ ਕਰ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਚੋਟੀ ਦੇ ਆਗੂਆਂ ਵੱਲੋਂ ਉਨ੍ਹਾਂ (ਵਾਡਰਾ) ਦਾ ਨਾਂ ‘ਅਪਮਾਨਜਨਕ ਢੰਗ ਨਾਲ’ ਲਏ ਜਾਣ ਲਈ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ।

You must be logged in to post a comment Login