ਨਸ਼ੇ ਦੀ ਓਵਰਡੋਜ਼ ਕਾਰਨ ਅਪਾਹਜ ਨੌਜਵਾਨ ਦੀ ਮੌਤ

ਨਸ਼ੇ ਦੀ ਓਵਰਡੋਜ਼ ਕਾਰਨ ਅਪਾਹਜ ਨੌਜਵਾਨ ਦੀ ਮੌਤ

ਭਗਤਾ ਭਾਈ, 1 ਅਕਤੂਬਰ : ਸਥਾਨਕ ਸ਼ਹਿਰ ਵਿਖੇ ਕੋਠਾ ਗੁਰੂ ਰੋਡ ‘ਤੇ ਦਾਣਾ ਮੰਡੀ ਕੋਲ ਬਣੀ ਝੁੱਗੀ ਵਿਚ ਇਕ ਅਪਾਹਜ ਨੌਜਵਾਨ ਦੀ ਮੰਗਲਵਾਰ ਸਵੇਰ ਸਮੇਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਪਾਹਜ ਨੌਜਵਾਨ ਜਗਸੀਰ ਸਿੰਘ (30) ਆਪਣੀ ਈ-ਬਾਇਕ ਉਪਰ ਹੀ ਲੁਟਕਿਆ ਹੋਇਆ ਸੀ।ਘਟਨਾ ਬਾਰੇ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ ਤੇ ਉਨ੍ਹਾਂ ਇਸ ਸਬੰਧੀ ਉਸ ਦੇ ਪਰਿਵਾਰ ਤੇ ਸਥਾਨਕ ਪੁਲੀਸ ਨੂੰ ਜਾਣਕਾਰੀ ਦਿੱਤੀ। ਮ੍ਰਿਤਕ ਨੌਜਵਾਨ ਨੇੜਲੇ ਪਿੰਡ ਕੋਠਾ ਗੁਰੂ ਦਾ ਜੰਮਪਲ ਹੈ ਤੇ ਪਿਛਲੇ ਕੁਝ ਸਮੇਂ ਤੋਂ ਭਗਤਾ ਭਾਈ ਵਿਖੇ ਸੜਕ ਕਿਨਾਰੇ ਝੁੱਗੀ ਬਣਾ ਕੇ ਇਕੱਲਾ ਹੀ ਰਹਿ ਰਿਹਾ ਸੀ।

You must be logged in to post a comment Login