ਤਿਰੂਪਤੀ ਲੱਡੂ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਸਿਟ ਕਾਇਮ

ਤਿਰੂਪਤੀ ਲੱਡੂ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਸਿਟ ਕਾਇਮ

ਨਵੀਂ ਦਿੱਲੀ,  4 ਅਕਤੂਬਰ : ਤਿਰੂਪਤੀ ਲੱਡੂਆਂ ਵਿਚ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਮਿਲਾਏ ਜਾਣ ਦੇ ਦੋਸ਼ਾਂ ਦੇ ਮਾਮਲੇ ਦੀ ਤਫ਼ਤੀਸ਼ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਪੰਜ ਮੈਂਬਰੀ ਹੋਵੇਗੀ, ਜਿਸ ਵਿਚ ਸੀਬੀਆਈ ਤੇ ਅਧਾਂਰਾ ਪ੍ਰਦੇਸ਼ ਪੁਲੀਸ ਦੇ ਦੋ-ਦੋ ਅਧਿਕਾਰੀ ਸ਼ਾਮਲ ਹੋਣਗੇ ਜਦੋਂਕਿ ਇਕ ਅਧਿਕਾਰੀ ਖ਼ੁਰਾਕ ਸਬੰਧੀ ਭਾਰਤੀ ਅਦਾਰੇ ਫਸਾਇ (FSSAI) ਤੋਂ ਹੋਵੇਗਾ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਸ ਜਾਂਚ ਦੀ ਨਿਗਰਾਨੀ ਸੀਬੀਆਈ ਦੇ ਡਾਇਰੈਕਟਰ ਰੱਖਣਗੇ ਅਤੇ ਉਹੀ ਸੀਬੀਆਈ ਵੱਲੋਂ ਦੋ ਮੈਂਬਰਾਂ ਦੀ ਸਿਟ ਵਿਚ ਨਿਯੁਕਤੀ ਕਰਨਗੇ। ਆਂਧਰਾ ਪ੍ਰਦੇਸ਼ ਪੁਲੀਸ ਦੇ ਮੈਂਬਰਾਂ ਦੀ ਨਿਯੁਕਤੀ ਸੂਬਾ ਸਰਕਾਰ ਕਰੇਗੀ ਤੇ ਫਸਾਇ ਵੱਲੋਂ ਇਸ ਦੇ ਮੁਖੀ ਅਧਿਕਾਰੀ ਦੀ ਚੋਣ ਕਰਨਗੇ। ਬੈਂਚ ਨੇ ਨਾਲ ਹੀ ਸਾਫ਼ ਕਰ ਦਿੱਤਾ ਕਿ ਅਦਾਲਤ ਨੂੰ ‘ਸਿਆਸੀ ਮੈਦਾਨ-ਏ-ਜੰਗ’ ਵਜੋਂ ਵਰਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

You must be logged in to post a comment Login