ਪੀਜੀਆਈ ਵਿੱਚ ਆਊਟਸੋਰਸਡ ਵਰਕਰਾਂ ਦੀ ਹੜਤਾਲ ਕਾਰਨ ਮਰੀਜ਼ ਪ੍ਰੇਸ਼ਾਨ

ਪੀਜੀਆਈ ਵਿੱਚ ਆਊਟਸੋਰਸਡ ਵਰਕਰਾਂ ਦੀ ਹੜਤਾਲ ਕਾਰਨ ਮਰੀਜ਼ ਪ੍ਰੇਸ਼ਾਨ

ਚੰਡੀਗੜ੍ਹ, 11 ਅਕਤੂਬਰ- ਪੀਜੀਆਈ ਵਿੱਚ ਕੰਟਰੈਕਟ ਅਧਾਰ ’ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ (ਐੱਸਏ) ਅਤੇ ਹਸਪਤਾਲ ਅਟੈਂਡੈਂਟਾਂ (ਐੱਚਏ) ਵੱਲੋਂ ਆਪਣੀਆਂ ਤਨਖਾਹਾਂ ਦੇ ਬਕਾਏ ਰਿਲੀਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਗਈ ਹੈ ਜੋ ਕਿ ਅੱਜ ਦੇਰ ਸ਼ਾਮ ਤੱਕ ਵੀ ਜਾਰੀ ਰਹੀ।ਕਾਮਿਆਂ ਦੀ ਹੜਤਾਲ ਕਾਰਨ ਪੀਜੀਆਈ ਵਿੱਚ ਸਫ਼ਾਈ ਵਿਵਸਥਾ ਸਣੇ ਓਪੀਡੀ, ਆਈਸੀਯੂ ਅਤੇ ਟਰੌਮਾ ਸੇਵਾਵਾਂ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲੀ ਕਾਮੇ ਅੱਜ ਆਪੋ-ਆਪਣੇ ਕੰਮ ਬੰਦ ਕਰਕੇ ਪਾਰਕ ਵਿੱਚ ਇਕੱਠੇ ਹੋਏ, ਜਿੱਥੇ ਉਨ੍ਹਾਂ ਪੀਜੀਆਈ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਹੜਤਾਲ ਦੌਰਾਨ ਕੋਈ ਵੀ ਆਊਟਸੋਰਸਡ ਵਰਕਰ ਕੰਮ ’ਤੇ ਨਹੀਂ ਜਾਵੇਗਾ।

You must be logged in to post a comment Login