ਦੀਵਾਲੀ ਪਿੱਛੋਂ ਦੇਸ਼ ਨੂੰ ਹਵਾ ਪ੍ਰਦੂਸ਼ਣ ਦੀ ਮਾਰ, ਬਹੁਤੇ ਸ਼ਹਿਰਾਂ ’ਚ ਸਾਹ ਲੈਣਾ ਹੋਇਆ ਔਖਾ

ਦੀਵਾਲੀ ਪਿੱਛੋਂ ਦੇਸ਼ ਨੂੰ ਹਵਾ ਪ੍ਰਦੂਸ਼ਣ ਦੀ ਮਾਰ, ਬਹੁਤੇ ਸ਼ਹਿਰਾਂ ’ਚ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ, 1 ਨਵੰਬਰ- ਦੀਵਾਲੀ ਦੇ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਉਤੇ ਦੇਸ਼ ਭਰ ਵਿਚ ਲਾਈਆਂ ਗਈਆਂ ਪਾਬੰਦੀਆਂ ਦੇ ਧੂੰਆਂ ਬਣ ਕੇ ਉਡ ਜਾਣ ਦੇ ਸਿੱਟੇ ਵਜੋਂ ਦੀਵਾਲੀ ਦੀ ਰਾਤ ਅਤੇ ਸ਼ੁੱਕਰਵਾਰ ਸਵੇਰ ਦੇਸ਼ ਦੇ ਬਹੁਤੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਤੇ ‘ਸਿਟੀ ਬਿਊੁਟੀਫੁਲ’ ਚੰਡੀਗੜ੍ਹ ਸਮੇਤ ਪੰਜਾਬ-ਹਰਿਆਣਾ ਦੇ ਬਹੁਤੇ ਸ਼ਹਿਰਾਂ, ਕੌਮੀ ਰਾਜਧਾਨੀ ਦਿੱਲੀ, ਕੋਲਕਾਤਾ, ਦੇਸ਼ ਦਾ ਸਭ ਤੋਂ ਸਾਫ਼ ਮੰਨੇ ਜਾਂਦੇ ਸ਼ਹਿਰ ਇੰਦੌਰ ਸਮੇਤ ਦੇਸ਼ ਦੇ ਲਗਪਗ ਹਰ ਖੇਤਰ ਤੋਂ ਹਵਾ ਦੇ ਮਿਆਰ ਵਿਚ ਭਾਰੀ ਗਿਰਾਵਟ ਦੀਆਂ ਰਿਪੋਰਟਾਂ ਮਿਲੀਆਂ ਹਨ। ਦਿੱਲੀ ਵਿੱਚ ਵੀਰਵਾਰ ਰਾਤ ਤੋਂ ਹੀ ਧੁੰਦ ਦੀ ਮੋਟੀ ਪਰਤ ਛਾਈ ਹੋਈ ਹੈ ਅਤੇ ਕੌਮੀ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਅੰਕ (AQI) ਸ਼ੁੱਕਰਵਾਰ ਨੂੰ 362 ਤੱਕ ਡਿੱਗ ਗਿਆ, ਕਿਉਂਕਿ ਲੋਕਾਂ ਨੇ ਦੀਵਾਲੀ ਦੇ ਜਸ਼ਨਾਂ ਦੌਰਾਨ ਪਟਾਕਿਆਂ ‘ਤੇ ਸ਼ਹਿਰ ਭਰ ਵਿੱਚ ਲਾਈ ਗਈ ਪਾਬੰਦੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਦਿੱਲੀ ਵਿੱਚ ਤਿੰਨ ਸਾਲਾਂ ਵਿੱਚ ਇਹ ਸਭ ਤੋਂ ਵੱਧ ਪ੍ਰਦੂਸ਼ਿਤ ਦੀਵਾਲੀ ਵੀ ਦਰਜ ਕੀਤੀ ਗਈ।

You must be logged in to post a comment Login