ਭਾਰਤ ਨੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਰਸਮੀ ਦਾਅਵਾ ਪੇਸ਼ ਕੀਤਾ

ਭਾਰਤ ਨੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਰਸਮੀ ਦਾਅਵਾ ਪੇਸ਼ ਕੀਤਾ

ਨਵੀਂ ਦਿੱਲੀ, 5 ਨਵੰਬਰ : ਭਾਰਤ ਨੇ 2036 ਦੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕੌਮਾਂਤਰੀ ਓਲੰਪਿਕ ਕਮੇਟੀ (International Olympic Committee – IOC) ਦੇ ‘ਭਵਿੱਖੀ ਮੇਜ਼ਬਾਨ ਕਮਿਸ਼ਨ’ (Future Host Commission) ਨੂੰ ‘ਇਰਾਦਾ ਪੱਤਰ’ ਸੌਂਪਿਆ ਹੈ। ਕਈ ਮਹੀਨਿਆਂ ਬਾਅਦ ਇੱਕ ਅਭਿਲਾਸ਼ੀ ਯੋਜਨਾ ਵਿੱਚ ਪਹਿਲਾ ਠੋਸ ਕਦਮ ਚੁੱਕਦਿਆਂ ਇੱਕ ‘ਇਰਾਦਾ ਪੱਤਰ’ (‘Letter of Intent’) ਸੌਂਪਿਆ ਹੈ। ਇਸ ਤਰ੍ਹਾਂ ਭਾਰਤ ਨੇ ਇਸ  ਬਹੁਤ ਹੀ ਅਹਿਮ ਯੋਜਨਾ ਸਬੰਧੀ ਆਈਓਸੀ ਨਾਲ ਕਈ ਮਹੀਨਿਆਂ ਦੀ ਗੈਰ-ਰਸਮੀ ਗੱਲਬਾਤ ਤੋਂ ਬਾਅਦ ਇਕ ਠੋਸ ਕਦਮ ਚੁੱਕਿਆ ਹੈ। ਖੇਡ ਮੰਤਰਾਲੇ ਦੇ ਇੱਕ ਸੂਤਰ ਅਨੁਸਾਰ ਭਾਰਤੀ ਓਲੰਪਿਕ ਸੰਘ (Indian Olympic Association – IOA) ਨੇ ਕਮਿਸ਼ਨ ਨੂੰ ਇਹ ਪੱਤਰ 1 ਅਕਤੂਬਰ ਨੂੰ ਸੌਂਪਿਆ ਸੀ। ਸੂਤਰ ਨੇ ਕਿਹਾ ਕਿ ਜੇ ਭਾਰਤ ਨੂੰ ਖੇਡਾਂ ਦੀ ਮੇਜ਼ਬਾਨੀ ਮਿਲ ਜਾਂਦੀ ਹੈ ਤਾਂ “ਇਹ ਯਾਦਗਾਰੀ ਮੌਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੋ ਸਕਦਾ ਹੈ, ਜਿਹੜਾ ਦੇਸ਼ ਲਈ ਆਰਥਿਕ ਵਿਕਾਸ, ਸਮਾਜਿਕ ਤਰੱਕੀ ਅਤੇ ਦੇਸ਼ ਭਰ ਵਿੱਚ ਨੌਜਵਾਨ ਸ਼ਕਤੀਕਰਨ ਨੂੰ ਹੁਲਾਰਾ ਦੇ ਸਕਦਾ ਹੈ।”

You must be logged in to post a comment Login