ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ

ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 5 ਦਸੰਬਰ : ਸ਼ੁੱਧਤਾ-ਉਡਾਣ ਦੀ ਸ਼ਮੂਲੀਅਤ ਵਾਲੀ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਵੀਰਵਾਰ ਨੂੰ ਇੱਕ PSLV-C59 ਰਾਕੇਟ ਰਾਹੀਂ  ਯੂਰਪੀਅਨ ਸਪੇਸ ਏਜੰਸੀ ਦਾ  ਪ੍ਰੋਬਾ-3 ਮਿਸ਼ਨ (Proba-3 mission) ਸਫਲਤਾਪੂਰਵਕ ਲਾਂਚ ਕੀਤਾ। ਇਹ ਯੂਰਪੀਅਨ ਸਪੇਸ ਏਜੰਸੀ (European Space Agency – ESA) ਦਾ ਇਕ ਸੂਰਜੀ ਤਜਰਬਾ ਹੈ।

ਇਸਰੋ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਕਿ ਇਸਰੋ ਨੇ ਦੋ ਉਪਗ੍ਰਹਿਆਂ ਨੂੰ ਲਾਂਚ ਤੋਂ ਕਰੀਬ 18 ਮਿੰਟ ਬਾਅਦ ‘ਰਾਈਟ ਔਰਬਿਟ’ ਵਿੱਚ ਰੱਖਿਆ। ਗ਼ੌਰਤਲਬ ਹੈ ਕਿ ਪ੍ਰੋਬਾ-3 (ਆਨਬੋਰਡ ਆਟੋਨੋਮੀ ਲਈ ਪ੍ਰੋਜੈਕਟ) ਮਿਸ਼ਨ ਵਿੱਚ ਦੋ ਉਪਗ੍ਰਹਿ ਸ਼ਾਮਲ ਹੈ ਅਤੇ ਇਨ੍ਹਾਂ ਉਪਗ੍ਰਹਿਆਂ ਦੇ ਅੰਦਰ ਦੋ ਪੁਲਾੜ ਵਾਹਨ ਰੱਖੇ ਗਏ। ਇਹ ਪੁਲਾੜ ਵਾਹਨ ਇਕੱਠਿਆਂ ਇੱਕ-ਰੂਪ ਹੋ ਕੇ ਉੱਡਣਗੇ ਅਤੇ ਇਸ ਤਰ੍ਹਾਂ ਉਡਦੇ ਹੋਏ ਇੱਕ ਮਿਲੀਮੀਟਰ ਤੱਕ ਦੀ ਸਟੀਕਤਾ ਨੂੰ  ਗਠਨ ਕਾਇਮ ਰੱਖਦੇ ਹੋਏ ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰਨਗੇ।

You must be logged in to post a comment Login