- ਸਤਵਿੰਦਰ ਸਿੰਘ ਜਰਨਲ ਸਕੱਤਰ ਤੇ ਰਵਿੰਦਰ ਸ਼ਰਮਾ ਸੀਨੀ. ਮੀਤ ਪ੍ਰਧਾਨ ਨਿਯੁਕਤ
- ਹੱਕੀ ਮੰਗਾਂ ਦੀ ਲੜਾਈ ਲਈ ਸਟੇਟ ਪੱਧਰੀ ਯੂਨੀਅਨ ਦਾ ਗਠਨ ਸਮੇਂ ਦੀ ਲੋੜ ਸੀ : ਢਿੱਲੋਂ
ਪਟਿਆਲਾ, 14 ਦਸੰਬਰ (ਗੁਰਪ੍ਰੀਤ ਕੰਬੋਜ)- ਮਨਿਸਟ੍ਰਿਅਲ ਸਟਾਫ ਦੀ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਅੱਜ ਸਟੇਟ ਪੱਧਰੀ ਯੂਨੀਅਨ ਦਾ ਗਠਨ ਕਰਕੇ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪਟਿਆਲਾ, ਅੰਮ੍ਰਿਤਸਰ ਦੇ ਮਨਿਸਟ੍ਰਿਅਲ ਸਟਾਫ ਨੇ ਹਿੱਸਾ ਲਿਆ। ਇਸ ਦੌਰਾਨ ਸ੍ਰੀ ਤੇਜਿੰਦਰ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ, ਸਤਵਿੰਦਰ ਸਿੰਘ ਨੂੰ ਜਰਨਲ ਸਕੱਤਰ ਬਣਾਇਆ ਗਿਆ। ਇਸ ਤੋਂ ਬਿਨ੍ਹਾਂ ਸ੍ਰੀ ਜਗਦੀਸ਼ ਠਾਕੁਰ ਚੇਅਰਮੈਨ, ਸ੍ਰੀ ਰਵਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਅਮਿੰਤ ਕੰਬੋਜ ਕੈਸ਼ੀਅਰ, ਜਤਿੰਦਰ ਸਿੰਘ ਕੰਬੋਜ ਪ੍ਰੈਸ ਸਕੱਤਰ, ਅਤੁਲ ਸ਼ਰਮਾ ਵਿੱਤ ਸਕੱਤਰ, ਸੰਜੇ ਸ਼ਰਮਾ ਸਕੱਤਰ, ਗੁਰਜਿੰਦਰਪਾਲ ਭਾਟੀਆ ਵਾਈਸ ਚੇਅਰਮੈਨ ਅਤੇ ਸ੍ਰੀ ਤੇਜਿੰਤਰ ਸਿੰਘ ਸਰਪ੍ਰਸਤ ਨਿਯੁਕਤ ਕੀਤੇ ਗਏ। ਇਨ੍ਹਾਂ ਸਭ ਮੈਂਬਰਾਂ ਵਲੋਂ ਇਸ ਵਿਭਾਗ ਦੇ ਮਨਿਸਟ੍ਰਿਅਲ ਕਾਡਰ ਦੇ ਹੱਕਾਂ ਲਈ ਡੱਟ ਕੇ ਲੜਨ ਤੇ ਸੰਘਰਸ਼ ਕਰਨ ਤਹੱਈਆ ਕੀਤਾ।
ਪਟਿਆਲਾ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਪੰਜਾਬ ਬਾਡੀ ਦੀ ਚੋਣ ਲਈ ਉਕਤ ਨਾਵਾਂ ਦਾ ਪ੍ਰਸਤਾਵ ਰੱਖਿਆ ਤੇ ਸਭ ਵਲੋਂ ਇਨ੍ਹਾਂ ’ਤੇ ਸਰਬ ਸੰਮਤੀ ਜਤਾਉਂਦਿਆਂ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਸਟੇਟ ਪੱਧਰੀ ਯੂਨੀਅਨ ਦਾ ਗਠਨ ਕੀਤਾ। ਇਸ ਮੌਕੇ ਅੰਮ੍ਰਿਤਸਰ ਤੋਂ ਪਹੁੰਚੇ ਨਵ-ਨਿਯੁਕਤ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਆਪਸੀ ਇਕਜੁੱਟਤਾ ਅਤੇ ਆਪਣੇ ਹੱਕਾਂ ਲਈ ਸਟੇਟ ਪੱਧਰੀ ਯੂਨੀਅਨ ਦਾ ਗਠਨ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਵਿਚ ਮਨਿਸਟ੍ਰਿਲ ਕਾਡਰ ਭਾਵ ਕਲੈਰੀਕਲ ਸਟਾਫ ਦੇ ਹੱਕਾਂ ’ਤੇ ਸ਼ਰੇਆਮ ਡਾਕਾ ਮਾਰਿਆ ਜਾ ਰਿਹਾ ਹੈ। ਇਸ ਵਿਭਾਗ ਉਚ ਅਧਿਕਾਰੀਆਂ ਵਲੋਂ ਪਿਛਲੇ 4 ਸਾਲਾਂ ਤੋਂ ਕਲੈਰੀਕਲ ਸਟਾਫ ਦੀਆਂ ਪ੍ਰਮੋਸ਼ਨਾਂ ਜਾਣ-ਬੁੱਝ ਕੇ ਰੋਕੀਆਂ ਹੋਈਆਂ ਹਨ। ਇਹੀ ਨਹੀਂ ਦੂਜੇ ਵਿਭਾਗ ਦੇ ਸਟਾਫ ਨੂੰ ਡਾਇਰੈਕਟੋਰੇਟ ਦਫਤਰਾਂ ਵਿਚ ਉਨ੍ਹਾਂ ਦੀ ਸਿਰਾਂ ’ਤੇ ਬਿਠਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਟਿਅਲਾ ਤੇ ਅੰਮ੍ਰਿਤਸਰ ਵਿਚ ਸੁਪਰਡੈਂਟ, ਸੀਨੀਅਰ ਸਹਾਇਕ ਦੀਆਂ ਖਾਲੀ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ ਤੇ ਨਾ ਹੀ ਜੂਨੀਅਰ ਸਹਾਇਕਾਂ ਦੀ ਪਲੇਸਮੈਂਟ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਜਾਇਜ਼ ਤੇ ਹੱਕੀ ਮੰਗਾਂ ਲਈ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਮਨਿਸਟ੍ਰਿਅਲ ਕਾਡਰ ਦੀ ਪੰਜਾਬ ਪੱਧਰ ਦੀ ਯੂਨੀਅਨ ਦਾ ਗਠਨ ਕੀਤਾ ਹੈ। ਅੰਮ੍ਰਿਤਸਰ ਤੋਂ ਪਹੁੰਚੇ ਜਗਦੀਸ਼ ਠਾਕੁਰ ਨੇ ਕਿਹਾ ਕਿ ਪ੍ਰਮੋਸ਼ਨਾਂ ਸਮੇਤ ਹੋਰ ਮੁੱਖ ਮੰਗਾਂ ਜੇਕਰ ਨਾ ਮੰਨੀਆਂ ਗਈਆਂ ਤਾਂ ਉਹ ਪੰਜਾਬ ਪੱਧਰ ’ਤੇ ਸੰਘਰਸ਼ ਵਿੱਢਣਗੇ।
ਅੰਤ ’ਚ ਨਵ ਨਿਯਕਤ ਜਰਨਲ ਸਕੱਤਰ ਸਤਵਿੰਦਰ ਸਿੰਘ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਵਿੰਦਰ ਸ਼ਰਮਾ ਵਲੋਂ ਸਭ ਦਾ ਧੰਨਵਾਦ ਕਰਦਿਆਂ ਸਮੁੱਚੀ ਯੂਨੀਅਨ ਅਤੇ ਮਨਿਸਟ੍ਰਿਅਲ ਕਾਡਰ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸ੍ਰੀ ਵਿਪੁੱਨ ਸ਼ਰਮਾ, ਸੁੱਚਾ ਸਿੰਘ, ਬਿਕਰਮ ਸਿੰਘ, ਮਨਜਿੰਦਰ ਸਿੰਘ, ਭੁਪਿੰਦਰ ਯਾਦਵ, ਹਿੰਮਤ ਸਿੰਘ, ਰੋਹਿਤ ਕੁਮਾਰ, ਜਸਵਿੰਦਰ ਸਿੰਘ, ਰਿਸ਼ੀ ਦੁਬੇ, ਸਾਹਿਲ ਕੁਮਾਰ ਆਦਿ ਹਾਜ਼ਰ ਸਨ।

You must be logged in to post a comment Login