ਵਿਰਾਟ ਕੋਹਲੀ ਮੈਲਬਰਨ ਵਿਚ ਪੱਤਰਕਾਰ ’ਤੇ ਖਿਝਿਆ

ਵਿਰਾਟ ਕੋਹਲੀ ਮੈਲਬਰਨ ਵਿਚ ਪੱਤਰਕਾਰ ’ਤੇ ਖਿਝਿਆ

ਚੰਡੀਗੜ੍ਹ, 19 ਦਸੰਬਰ- ਬਾਰਡਰ-ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਗਾਬਾ ਵਿਚ ਖਤਮ ਹੋਣ ਉਪਰੰਤ ਅਸਟਰੇਲੀਆਈ ਅਤੇ ਭਾਰਤੀ ਟੀਮਾਂ ਚੌਥੇ ਟੈਸਟ ਲਈ ਮੈਲਬਰਨ ਲਈ ਰਵਾਨਾ ਹੋ ਹੋਈਆ ਤਾਂ ਇਸ ਦੌਰਾਨ ਵਿਰਾਟ ਕੋਹਲੀ ਇਕ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਵਿੱਚ ਆ ਗਏ। ਵਾਇਰਲ ਵੀਡੀਓ ਵਿਚ ਮੈਲਬਰਨ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਇੱਕ ਪੱਤਰਕਾਰ ਨਾਲ ਗਰਮਾ-ਗਰਮੀ ਹੁੰਦਾ ਹੋਇਆ ਦਿਖਾਈ ਦਿੰਦਾ ਹੈ, ਕਿਉਂਕਿ ਉਹ ਆਪਣੇ ਪਰਿਵਾਰ ਵੱਲ ਨਿਰਦੇਸ਼ਿਤ ਕੈਮਰਿਆਂ ਦੀ ਮੌਜੂਦਗੀ ਤੋਂ ਪਰੇਸ਼ਾਨ ਦਿਖਾਈ ਦੇ ਰਿਹਾ ਸੀ। ਦਿ ਸਿਡਨੀ ਮਾਰਨਿੰਗ ਹੈਰਾਲਡ ਦੇ ਅਨੁਸਾਰ ਪੱਤਰਕਾਰ ਆਸਟਰੇਲੀਆਈ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਦੀ ਇੰਟਰਵਿਊ ਕਰ ਰਹੇ ਸਨ, ਜਦੋਂ ਵਿਰਾਟ ਕੋਹਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨੇੜੇ ਦੇਖਿਆ ਗਿਆ ਤਾਂ ਕੈਮਰਿਆਂ ਨੇ ਕੋਹਲੀ ਵੱਲ ਫੋਕਸ ਕੀਤਾ। ਇਸ ਦੌਰਾਨ ਕੋਹਲੀ ਆਪਣੇ ਪਰਿਵਾਰ ਨੂੰ ਜਨਤਕ ਮਾਹੌਲ ਵਿੱਚ ਫਿਲਮਾਏ ਜਾਣ ਅਤੇ ਇੱਕ ਰਿਪੋਰਟਰ ਨਾਲ ਤਲਖ਼ੀ ਭਰੇ ਲਹਿਜ਼ੇ ਨਾਲ ਗੱਲਬਾਤ ਕਰਦਾ ਦਿਖਾਈ ਦਿੱਤਾ।

You must be logged in to post a comment Login