ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਮੋਦੀ ਸਰਕਾਰ: ਖੜਗੇ

ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਮੋਦੀ ਸਰਕਾਰ: ਖੜਗੇ

ਨਵੀਂ ਦਿੱਲੀ, 23 ਦਸੰਬਰ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress president Mallikarjun Kharge) ਨੇ ਸੋਮਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ “ਕਿਸਾਨ ਵਿਰੋਧੀ” ਨੀਤੀਆਂ ਰਾਹੀਂ ਕਿਸਾਨਾਂ ਨਾਲ “ਹੋਰ ਨਾਇਨਸਾਫ਼ੀ” ਨਾ ਕਰੇ ਅਤੇ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰੇ। ਖੜਗੇ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ (former prime minister Charan Singh) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਭੇਟ ਕਰਨ ਸਮੇਂ ਕਹੀ। ਗ਼ੌਰਤਲਬ ਹੈ ਕਿ  ਚੌਧਰੀ ਚਰਨ ਸਿੰਘ  ਦੇ ਜਨਮ ਦਿਵਸ  ਨੂੰ ‘ਕਿਸਾਨ ਦਿਵਸ’ (Kisan Diwas) ਵਜੋਂ ਮਨਾਇਆ ਜਾਂਦਾ ਹੈ।ਖੜਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) ‘ਤੇ ਹਿੰਦੀ ਵਿੱਚ ਕੀਤੀ ਇੱਕ ਪੋਸਟ ਵਿੱਚ ਕਿਹਾ, ‘‘ਕਿਸਾਨ ਹੀ ਹਿੰਦੋਸਤਾਨ ਹਨ, ਦੇਸ਼ ਦੀ ਸ਼ਾਨ ਹਨ।… ਸਾਰੇ ਕਿਸਾਨ ਭੈਣਾਂ ਭਰਾਵਾਂ ਅਤੇ ਖੇਤ ਮਜ਼ਦੂਰਾਂ ਨੂੰ ਕਿਸਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ।… ਦੇਸ਼ ਦੇ ਕਿਸਾਨਾਂ ਲਈ ਸੰਘਰਸ਼ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ਰਧਾਂਜਲੀ।’’

You must be logged in to post a comment Login