ਤ੍ਰਿਸ਼ੂਰ (ਕੇਰਲ), 24 ਦਸੰਬਰ- ਕੇਰਲ ਦੇ ਆਰਥੋਡੌਕਸ ਚਰਚ (Orthodox Church) ਦੇ ਇੱਕ ਸੀਨੀਅਰ ਪਾਦਰੀ ਨੇ ਮੰਗਲਵਾਰ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ‘ਤੇ ਉਨ੍ਹਾਂ ਵੱਲੋਂ ਕ੍ਰਿਸਮਸ ਸਮਾਗਮ ਵਿਚ ਕੀਤੀ ਗਈ ਸ਼ਮੂਲੀਅਤ ਨੂੰ ਲੈ ਕੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਆਪਣੀ ਨਾਰਾਜ਼ਗੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਕਾਰਕੁਨਾਂ ਵੱਲੋਂ ਕੇਰਲ ਦੇ ਇੱਕ ਸਕੂਲ ਵਿੱਚ ਹਾਲ ਹੀ ਵਿੱਚ ਕ੍ਰਿਸਮਸ ਦਾ ਤਿਉਹਾਰ ਮਨਾਏ ਜਾਣ ਸਮੇਂ ਪਾਏ ਗਏ ਵਿਘਨ ਦਾ ਹਵਾਲਾ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕੈਥੋਲਿਕ ਚਰਚ ਦੇ ਮੁੱਖ ਦਫਤਰ ਵਿੱਚ ਅਜਿਹੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਹੈ। ਮਲੰਕਾਰਾ ਆਰਥੋਡੌਕਸ ਸੀਰੀਅਨ ਚਰਚ (Malankara Orthodox Syrian Church) ਦੇ ਤ੍ਰਿਸ਼ੂਰ ਡਾਇਓਸਿਸ ਮੈਟਰੋਪੋਲੀਟਨ ਯੂਹਾਨੋਨ ਮੋਰ ਮੇਲੇਟੀਅਸ (Thrissur diocese metropolitan, Yuhanon Mor Meletius) ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਹ ਤਿੱਖੀ ਆਲੋਚਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਵਿੱਚ ਕੈਥੋਲਿਕ ਬਿਸ਼ਪ ਕਾਨਫਰੰਸ ਆਫ਼ ਇੰਡੀਆ (Catholic Bishops’ Conference of India – CBCI) ਵੱਲੋਂ ਕਰਵਾਏ ਕ੍ਰਿਸਮਸ ਜਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਕੀਤੀ ਹੈ। ਪਾਦਰੀ ਨੇ ਇੱਕ Facebook ਪੋਸਟ ਵਿੱਚ ਕਿਹਾ, “ਉੱਥੇ ਬਿਸ਼ਪਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਪੰਘੂੜੇ ਸਤਿਕਾਰੇ ਜਾਂਦੇ ਹਨ। ਇੱਥੇ ਪੰਘੂੜੇ ਤੋੜੇ ਜਾਂਦੇ ਹਨ।”
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login