ਪਟਿਆਲਾ, 14 ਜਨਵਰੀ (ਪ. ਪ.)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਮੂਹ ਬ੍ਰਾਂਚਾਂ ਦੇ ਸਹਿਯੋਗ ਸਦਕਾ ਕਾਲਜ ਦੇ ਸਮੂਹ ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ਦੀ ਸਿਹਤਯਾਬੀ ਤੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਗਾਇਨ ਕੀਤਾ। ਇਸ ’ਚ ਸਭ ਵਲੋਂ ਸ਼ਰਧਾ ਸਹਿਤ ਹਾਜ਼ਰੀ ਲਗਵਾਈ ਗਈ ਅਤੇ ਸਮੂਹ ਕਰਮਚਾਰੀਆਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਚਾਹ ਦਾ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਰਾਜਨ ਸਿੰਗਲਾ, ਵਾਇਸ ਪ੍ਰਿੰਸੀਪਲ ਡਾ. ਸੀਬੀਆ, ਡਾ. ਅਕਾਸ਼ਦੀਪ ਅਗਰਵਾਲ, ਡਾ. ਸਿੰਮੀ ਉਬਰਾਏ ਪ੍ਰੋਫੈਸਰ ਤੇ ਮੁਖੀ ਐਸ. ਪੀ. ਐਮ. ਵਿਭਾਗ, ਸ੍ਰੀ ਵਿਪੁੱਨ ਸ਼ਰਮਾ, ਪ੍ਰਧਾਨ ਸਤਵਿੰਦਰ ਸਿੰਘ, ਤੇਜਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਜਿੰਦਰਪਾਲ ਭਾਟੀਆ, ਸੰਦੀਪ ਕੁਮਾਰ, ਸੁੱਚਾ ਸਿੰਘ, ਬਿਕਰਮ ਸਿੰਘ, ਸ੍ਰੀਮਤੀ ਰੁਪਿੰਦਰ ਕੌਰ, ਮਨਜਿੰਦਰ ਸਿੰਘ, ਕਰਮਜੀਤ ਸਿੰਘ, ਸਤਨਾਮ ਸਿੰਘ, ਭੁਪਿੰਦਰ ਯਾਦਵ, ਰੋਹਿਤ ਕੁਮਾਰ, ਅਮਨਦੀਪ ਸਿੰਘ, ਰਜਨੀ ਬਾਲਾ, ਜੋਤੀ ਮੈਡਮ, ਜਸਵਿੰਦਰ ਸਿੰਘ, ਰਾਜੂ ਤਿਵਾੜੀ, ਰਿਸ਼ੀ ਦੁਬੇ, ਸਾਹਿਲ ਕੁਮਾਰ, ਅਜੈ ਹਾਂਸ, ਗੌਰਵ ਕੁਮਾਰ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।
You must be logged in to post a comment Login