ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਨੂੰ ਆਪਣਾ ਡਿਪਟੀ ਪ੍ਰੈਸ ਸਕੱਤਰ ਨਿਯੁਕਤ ਕੀਤਾ

ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਨੂੰ ਆਪਣਾ ਡਿਪਟੀ ਪ੍ਰੈਸ ਸਕੱਤਰ ਨਿਯੁਕਤ ਕੀਤਾ

ਵਾਸ਼ਿੰਗਟਨ, 25 ਜਨਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈਨੂੰ ਆਪਣਾ ਡਿਪਟੀ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ। ਇਹ ਐਲਾਨ ਵ੍ਹਾਈਟ ਹਾਊਸ ਨੇ ਕੀਤਾ ਹੈ। ਦੇਸਾਈ ਪਹਿਲਾਂ ਆਇਓਵਾ ਸੂਬੇ ਵਿਚ ਰਿਪਬਲਿਕਨ ਪਾਰਟੀ ਲਈ 2024 ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਅਤੇ ਸੰਚਾਰ ਨਿਰਦੇਸ਼ਕ ਲਈ ਡਿਪਟੀ ਸੰਚਾਰ ਨਿਰਦੇਸ਼ਕ ਵਜੋਂ ਸੇਵਾ ਨਿਭਾਅ ਚੁੱਕੇ ਹਨ। ਦੇਸਾਈ ਰਿਪਬਲਿਕਨ ਨੈਸ਼ਨਲ ਕਮੇਟੀ ਵਿੱਚ ਡਿਪਟੀ ਬੈਟਲਗ੍ਰਾਊਂਡ ਸਟੇਟਸ ਅਤੇ ਪੈਨਸਿਲਵੇਨੀਆ ਸੰਚਾਰ ਨਿਰਦੇਸ਼ਕ ਵੀ ਸਨ। ਇਸ ਹੈਸੀਅਤ ਵਿੱਚ ਉਨ੍ਹਾਂ ਚੋਣਾਂ ਦੌਰਾਨ ਫਸਵੇਂ ਮੁਕਾਬਲੇ ਵਾਲੇ ਸੂਬਿਆਂ (battleground States) ਖਾਸਕਰ ਪੈਨਸਿਲਵੇਨੀਆ ਵਿੱਚ ਸੰਦੇਸ਼ ਲਈ ਅਤੇ ਬਿਰਤਾਂਤ ਸਿਰਜਣ ਵਿੱਚ ਮੁੱਖ ਭੂਮਿਕਾ ਨਿਭਾਈ। ਟਰੰਪ ਨੇ ਸਾਰੇ ਸੱਤ ਬੈਟਲਗ੍ਰਾਊਂਡ ਸਟੇਟਸ ਵਿੱਚ ਜਿੱਤ ਪ੍ਰਾਪਤ ਕੀਤੀ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਸ ਨਿਯੁਕਤੀ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਸੰਚਾਰ ਦਫਤਰ ਦੀ ਨਿਗਰਾਨੀ ਡਿਪਟੀ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਅਤੇ ਕੈਬਨਿਟ ਸਕੱਤਰ ਟੇਲਰ ਬੁਡੋਵਿਚ ਕਰਨਗੇ। ਟਰੰਪ ਨੇ ਪਹਿਲਾਂ ਰਾਸ਼ਟਰਪਤੀ ਦੇ ਸਹਾਇਕ ਅਤੇ ਵ੍ਹਾਈਟ ਹਾਊਸ ਸੰਚਾਰ ਨਿਰਦੇਸ਼ਕ ਸਟੀਵਨ ਚੇਂਗ ਅਤੇ ਰਾਸ਼ਟਰਪਤੀ ਦੇ ਸਹਾਇਕ ਤੇ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਸੀ।

You must be logged in to post a comment Login