ਮ੍ਰਿਤਕ ਡਾਕਟਰ ਪੀੜਤਾ ਦੇ ਮਾਪਿਆਂ ਵੱਲੋਂ ਘਟਨਾ ’ਚ ਸ਼ਾਮਲ ਸਭ ਲਈ ਸਜ਼ਾ ਦੀ ਮੰਗ

ਮ੍ਰਿਤਕ ਡਾਕਟਰ ਪੀੜਤਾ ਦੇ ਮਾਪਿਆਂ ਵੱਲੋਂ ਘਟਨਾ ’ਚ ਸ਼ਾਮਲ ਸਭ ਲਈ ਸਜ਼ਾ ਦੀ ਮੰਗ

ਕੋਲਕਾਤਾ, 27 ਜਨਵਰੀ- ਅਗਸਤ 2024 ਵਿਚ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜਬਰ ਜਨਾਹ ਅਤੇ ਕਤਲ ਕੀਤੀ ਗਈ ਮਹਿਲਾ ਡਾਕਟਰ ਦੇ ਮਾਪਿਆਂ ਨੇ ਇਸ ਅਪਰਾਧ ਵਿਚ ਸ਼ਾਮਲ ਸਾਰੇ ਵਿਅਕਤੀਆ ਨੂੰ ਸਜ਼ਾ ਦੀ ਮੰਗ ਕੀਤੀ ਹੈ। ਪੀੜਤਾ ਦੇ ਪਿਤਾ ਨੇ ਕਿਹਾ ਕਿ ਉਹ ਇਸ ਸਮੇਂ ਸੰਜੇ ਰਾਏ ਲਈ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰ ਰਹੇ ਹਨ, ਪਰ ਸਭ ਦੇ ਨਾਮ ਸਾਹਮਣੇ ਆਉਣ। ਅਸੀਂ ਸਿਰਫ਼ ਸੰਜੇ ਰਾਏ ਨੂੰ ਹੀ ਨਹੀਂ ਸਗੋਂ ਇਨ੍ਹਾਂ ਸਾਰਿਆਂ ਲਈ ਸਭ ਤੋਂ ਵੱਧ ਸਜ਼ਾ ਚਾਹੁੰਦੇ ਹਾਂ। ਇਸ ਲਈ ਅਸੀਂ ਹੁਣ ਸੰਜੇ ਰਾਏ ਲਈ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰ ਰਹੇ ਹਾਂ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਦੋ ਸਮਾਨਾਂਤਰ ਪਟੀਸ਼ਨਾਂ ਦੀ ਮਨਜ਼ੂਰੀ ’ਤੇ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸੰਜੇ ਰਾਏ ਨੂੰ ਮੌਤ ਦੀ ਸਜ਼ਾ ਕਲਕੱਤਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਸੁਣਾਈ ਹੈ। ਜਸਟਿਸ ਦੇਬਾਂਸ਼ੂ ਬਾਸਕ ਅਤੇ ਜਸਟਿਸ ਸ਼ਬਰ ਰਸ਼ੀਦੀ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਦਾ ਫੈਸਲਾ ਫਿਲਹਾਲ ਰਾਖਵਾਂ ਰੱਖਿਆ ਹੈ ਅਤੇ ਮਾਮਲੇ ਦੇ ਫੈਸਲੇ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕੀ ਦੋਵੇਂ, ਜਾਂ ਦੋਵਾਂ ਵਿੱਚੋਂ ਕੋਈ ਇੱਕ ਪਟੀਸ਼ਨ ਲਈ ਜਾਵੇਗੀ। ਪਿਛਲੇ ਹਫ਼ਤੇ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਨੇ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਸੀਬੀਆਈ ਅਤੇ ਰਾਜ ਸਰਕਾਰ ਦੋਵਾਂ ਨੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਕਲਕੱਤਾ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਇਕੱਲੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ।

You must be logged in to post a comment Login