ਜ਼ਿਆਦਾ ਡਿਪੋਰਟੀ ਪੰਜਾਬ ਦੇ ਹੋਣ ਕਾਰਨ ਅੰਮ੍ਰਿਤਸਰ ’ਚ ਉਤਾਰੀਆਂ ਉਡਾਣਾਂ: ਕੇਂਦਰ

ਜ਼ਿਆਦਾ ਡਿਪੋਰਟੀ ਪੰਜਾਬ ਦੇ ਹੋਣ ਕਾਰਨ ਅੰਮ੍ਰਿਤਸਰ ’ਚ ਉਤਾਰੀਆਂ ਉਡਾਣਾਂ: ਕੇਂਦਰ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਡਿਪੋਰਟੀਆਂ ਨੂੰ ਲੈ ਕੇ ਆਉਣ ਵਾਲੀਆਂ ਅਮਰੀਕੀ ਉਡਾਣਾਂ ਅੰਮ੍ਰਿਤਸਰ ਉਤਾਰਨ ਸਬੰਧੀ ਜਤਾਏ ਗਏ ਇਤਰਾਜ਼ ’ਤੇ ਕੇਂਦਰ ਨੇ ਕਿਹਾ ਕਿ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਇਸੇ ਸੂਬੇ ਦਾ ਹੈ। 5 ਫਰਵਰੀ ਤੋਂ ਭਾਰਤ ਪਹੁੰਚੀਆਂ ਤਿੰਨ ਉਡਾਣਾਂ ਦੇ ਅੰਕੜੇ ਸਾਂਝੇ ਕਰਦਿਆਂ ਸੂਤਰਾਂ ਨੇ ਕਿਹਾ ਕਿ ਅਮਰੀਕੀ ਫ਼ੌਜੀ ਜਹਾਜ਼ਾਂ ਰਾਹੀਂ ਵਾਪਸ ਭੇਜੇ ਗਏ 333 ਪਰਵਾਸੀਆਂ ’ਚੋਂ ਕੁੱਲ 126 ਪੰਜਾਬ ਦੇ ਵਸਨੀਕ ਹਨ। ਇਸ ਤੋਂ ਬਾਅਦ ਗੁਆਂਢੀ ਸੂਬੇ ਹਰਿਆਣਾ ਤੋਂ 110 ਅਤੇ ਗੁਜਰਾਤ ਤੋਂ 74 ਲੋਕ ਹਨ। ਸੂਤਰਾਂ ਨੇ ਦੱਸਿਆ ਕਿ ਮਈ 2020 ਤੋਂ ਹੁਣ ਤੱਕ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ 23 ਉਡਾਣਾਂ ਦੇਸ਼ ਪਹੁੰਚੀਆਂ ਹਨ ਅਤੇ ਇਹ ਸਾਰੀਆਂ ਅੰਮ੍ਰਿਤਸਰ ਹੀ ਉੱਤਰੀਆਂ ਹਨ।

You must be logged in to post a comment Login