ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਤੱਕ ਰਾਖਵਾਂ

ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਤੱਕ ਰਾਖਵਾਂ

ਨਵੀਂ ਦਿੱਲੀ, 21 ਫਰਵਰੀ- ਜੱਜ ਕਾਵੇਰੀ ਬਵੇਜਾ ਦੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ  ਫੈਸਲਾ 25 ਫਰਵਰੀ ਲਈ ਰਾਖਵਾਂ ਰੱਖ ਲਿਆ ਹੈ। ਉਂਝ ਸੁਣਵਾਈ ਦੌਰਾਨ ਸ਼ਿਕਾਇਤਕਰਤਾ, ਜਿਸ ਦੇ ਪਤੀ ਤੇ ਪੁੱਤ ਦੀ ਕੁਮਾਰ ਵੱਲੋਂ ਉਕਸਾਏ ਹਜੂਮ ਨੇ ਹੱਤਿਆ ਕਰ ਦਿੱਤੀ ਸੀ, ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ (ਸੱਜਣ ਕੁਮਾਰ) ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ। ਸ਼ੁਰੂਆਤ ਵਿਚ ਪੰਜਾਬੀ ਬਾਗ ਪੁਲੀਸ ਥਾਣੇ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸੰਭਾਲ ਲਈ।

You must be logged in to post a comment Login