ਮਹਾਂ-ਸ਼ਿਵਰਾਤਰੀ ਮੌਕੇ ਸੂਲਰ ’ਚ ਲੰਗਰ ਲਗਾਇਆ

ਮਹਾਂ-ਸ਼ਿਵਰਾਤਰੀ ਮੌਕੇ ਸੂਲਰ ’ਚ ਲੰਗਰ ਲਗਾਇਆ

ਪਟਿਆਲਾ 26 ਫਰਵਰੀ (ਜੀ. ਕੰਬੋਜ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀ. ਐਸ. ਪ੍ਰਾਪਰਟੀ ਵਲੋਂ ਮਹਾਂਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਅਤੇ ਨਾਲ ਹੀ ਸੂਲਰ ਰੋਡ ’ਤੇ ਛੋਲੇ-ਪੂਰੀਆਂ, ਖੀਰ ਦਾ ਲੰਗਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ ‘ਆਪ’ ਆਗੂ ਹਰਜਿੰਦਰ ਸਿੰਘ ਮਿੰਟੂ ਜੌੜੇਮਾਜਰਾ ਵਲੋਂ ਕੀਤੀ ਗਈ। ਗੁਰਵਿੰਦਰਪਾਲ ਸਿੰਘ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਹਰ ਥਾਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ਼ਿਵਰਾਤਰੀ ਮੌਕੇ ਲੰਗਰ ਲਗਾਇਆ ਜਾ ਰਿਹਾ ਹੈ। ਅੰਤ ਵਿਚ ਗੁਰਵਿੰਦਰਪਾਲ ਸਿੰਘ ਨੇ ਪਹੁੰਚੀਆਂ ਅਹਿਮ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਨਵਜੋਤ ਸਿੰਘ, ਗੁਰਵਿੰਦਰਪਾਲ ਸਿੰਘ ਬੀ. ਐਸ. ਪ੍ਰਾਪਰਟੀ, ਸਰਪੰਚ, ਡਾ. ਅਰਵਿੰਦ ਕੁਮਾਰ, ਆਰ. ਕੇ ਗਰਗ ਸੂਲਰ, ਪ੍ਰੇਮਪਾਲ ਚੌਹਾਨ, ਬਿਕਰਮਜੀਤ ਸਿੰਘ, ਸਤਨਮਾ ਸਿੰਘ, ਵਿਨੋਦ ਗੌਤਮ, ਬਹਾਦਰ ਸਿੰਘ, ਅਜੈ ਨਾਇਕ, ਜਤਿੰਦਰ ਕੰਬੋਜ, ਅਨਮੋਲ ਸਿੰਘ ਅਤੇ ਦੀਪ ਸਿੰਘ ਆਦਿ ਹਾਜ਼ਰ ਸਨ।

ਮਹਾਂ-ਸ਼ਿਵਰਾਤਰੀ ਮੌਕੇ ਲਗਾਏ ਲੰਗਰ ਦੌਰਾਨ ਸੇਵਾ ਕਰਦੇ ਬੀ. ਐਸ. ਪ੍ਰਾਪਰਟੀ ਗੁਰਵਿੰਦਰਪਾਲ ਸਿੰਘ ਤੇ ਹੋਰ। 

You must be logged in to post a comment Login