ਚੈਂਪੀਅਨਜ਼ ਟਰਾਫ਼ੀ: ਅਫ਼ਗਾਨਿਸਤਾਨ ਨੇ ਇੰਗਲੈਂਡ ਨੂੰ ਅੱਠ ਦੌੜਾਂ ਨਾਲ ਹਰਾਇਆ

ਚੈਂਪੀਅਨਜ਼ ਟਰਾਫ਼ੀ: ਅਫ਼ਗਾਨਿਸਤਾਨ ਨੇ ਇੰਗਲੈਂਡ ਨੂੰ ਅੱਠ ਦੌੜਾਂ ਨਾਲ ਹਰਾਇਆ

ਲਾਹੌਰ, 27 ਫਰਵਰੀ- ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਦੀਆਂ 177 ਦੌੜਾਂ ਦੀ ਤੇਜ਼ਤੱਰਾਰ ਪਾਰੀ ਅਤੇ ਤੇਜ਼ ਗੇਂਦਬਾਜ਼ ਅਜ਼ਮਤਉੱਲ੍ਹਾ ਓਮਰਜ਼ਈ ਦੀਆਂ ਪੰਜ ਵਿਕਟਾਂ ਦੀ ਬਦੌਲਤ ਅਫ਼ਗ਼ਾਨਿਸਤਾਨ ਨੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਬੀ’ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿਚ ਅੱਜ ਇੰਗਲੈਂਡ ਨੂੰ ਅੱਠ ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੂੰ ਸੱਤ ਵਿਕਟਾਂ ਦੇ ਨੁਕਸਾਨ ’ਤੇ 326 ਦੌੜਾਂ ਦਾ ਟੀਚਾ ਦਿੱਤਾ। ਜੋਅ ਰੂਟ ਦੇ ਸੈਂਕੜੇ (111 ਗੇਂਦਾਂ ’ਤੇ 120 ਦੌੜਾਂ) ਦੇ ਬਾਵਜੂਦ ਇੰਗਲੈਂਡ ਦੀ ਪੂਰੀ ਪਾਰੀ 317 ਦੌੜਾਂ ’ਤੇ ਸਿਮਟ ਗਈ। ਉਸ ਤੋਂ ਇਲਾਵਾ ਬੈਨ ਡੱਕਟ ਤੇ ਜੋਸ ਬਟਲਰ ਨੇ 38-38, ਜੈਮੀ ਓਵਰਟਨ ਨੇ 32 ਤੇ ਹੈਰੀ ਬਰੁੱਕ ਨੇ 25 ਦੌੜਾਂ ਬਣਾਈਆਂ। ਅਫ਼ਗਾਨਿਸਤਾਨ ਦਾ ਅਜ਼ਮਤਉੱਲ੍ਹਾ ਓਮਰਜ਼ਈ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਉਸ ਨੇ 58 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ। ਉਸ ਤੋਂ ਇਲਾਵਾ ਮੁਹੰਮਦ ਨਬੀ ਨੇ ਦੋ, ਜਦੋਂਕਿ ਫਜ਼ਲਹੱਕ ਫਾਰੁਕੀ, ਰਾਸ਼ਿਦ ਖ਼ਾਨ ਤੇ ਗੁਲਬਦੀਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

You must be logged in to post a comment Login