ਸੁਪਰੀਮ ਕੋਰਟ ਨੇ ਰਣਵੀਰ ਅਲਾਹਬਾਦੀਆ ਨੂੰ ‘ਪੌਡਕਾਸਟ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ

ਸੁਪਰੀਮ ਕੋਰਟ ਨੇ ਰਣਵੀਰ ਅਲਾਹਬਾਦੀਆ ਨੂੰ ‘ਪੌਡਕਾਸਟ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ

ਨਵੀਂ ਦਿੱਲੀ, 3 ਮਾਰਚ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੌਡਕਾਸਟਰ ਰਣਵੀਰ ਅਲਾਹਬਾਦੀਆ ਨੂੰ ਨੈਤਿਕਤਾ ਅਤੇ ਸ਼ਾਲੀਨਤਾ ਨੂੰ ਕਾਇਮ ਰੱਖਣ ਅਤੇ ਇਹ ਹਰ ਉਮਰ ਲਈ ਢੁਕਵਾਂ ਹੋਣ ਦਾ ਵਾਅਦਾ ਕਰਨ ’ਤੇ ਆਪਣਾ ‘ਦ ਰਣਵੀਰ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ ਹੈ। ਜਸਟਿਸ ਸੂਰਿਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਅਲਾਹਬਾਦੀਆ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਪੌਡਕਾਸਟ ਹੀ ਉਸ ਦੀ ਰੋਜ਼ੀ-ਰੋਟੀ ਦਾ ਇੱਕੋ ਇੱਕ ਸਾਧਨ ਸੀ ਅਤੇ ਉਸ ਦੁਆਰਾ ਲਗਾਏ ਗਏ ਲਗਭਗ 280 ਲੋਕ ਸ਼ੋਅ ’ਤੇ ਨਿਰਭਰ ਸਨ। ਬੈਂਚ ਨੇ ਅਗਲੇ ਹੁਕਮਾਂ ਤੱਕ ਅਲਾਹਬਾਦੀਆ ਨੂੰ ਦਿੱਤੀ ਗਈ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਵੀ ਵਧਾ ਦਿੱਤੀ ਹੈ, ਜਦਕਿ ਉਸਨੂੰ ਗੁਹਾਟੀ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਕੇਂਦਰ ਅਤੇ ਮਹਾਰਾਸ਼ਟਰ, ਅਸਾਮ ਅਤੇ ਉੜੀਸਾ ਸੂਬਿਆਂ ਵੱਲੋਂ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਵਿਵਾਦਗ੍ਰਸਤ ਯੂਟਿਊਬ ਸ਼ੋਅ “ਇੰਡੀਆਜ਼ ਗੌਟ ਲੇਟੈਂਟ” ‘ਤੇ ਕੀਤੀਆਂ ਟਿੱਪਣੀਆਂ ਨਾ ਸਿਰਫ ਅਸ਼ਲੀਲ ਹਨ, ਬਲਕਿ ਵਿਗਾੜ ਪੈਦਾ ਕਰਨ ਵਾਲੀਆਂ ਹਨ ਅਤੇ ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ, “ਉਸਨੂੰ ਕੁਝ ਸਮੇਂ ਲਈ ਚੁੱਪ ਰਹਿਣ ਦਿਓ।’’

You must be logged in to post a comment Login