ਕਿੰਗ ਚਾਰਲਸ ਵੱਲੋਂ ਟਰੂਡੋ ਦਾ ਸਵਾਗਤ

ਕਿੰਗ ਚਾਰਲਸ ਵੱਲੋਂ ਟਰੂਡੋ ਦਾ ਸਵਾਗਤ

ਲੰਡਨ, 4 ਮਾਰਚ- ਬਰਤਾਨੀਆ ਦੇ ਕਿੰਗ ਚਾਰਲਸ III ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਇੱਥੇ ਸੈਂਡ੍ਰਿੰਗਮ ਸਥਿਤ ਬਾਦਸ਼ਾਹ ਦੀ ਸ਼ਾਹੀ ਰਿਹਾਇਸ਼ ’ਤੇ ਨਿੱਜੀ ਮੁਲਾਕਾਤ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ। ਹਾਲਾਂਕਿ, ਸ਼ਾਹੀ ਅਧਿਕਾਰੀਆਂ ਨੇ ਨਿੱਜੀ ਮੁਲਾਕਾਤ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਦੋਵਾਂ ਵੱਲੋਂ ਇਸ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਇਸ ਦਾ 51ਵਾਂ ਸੂੁਬਾ ਬਣਾਉਣ ਸਬੰਧੀ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਗ਼ੌਰਤਲਬ ਹੈ ਕਿ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਦੀਆਂ ਧਮਕੀਆਂ ਬਾਰੇ ਚੁੱਪ ਰਹਿਣ ਲਈ ਕੈਨੇਡਾ ਵਿੱਚ ਬਾਦਸ਼ਾਹ ਚਾਰਲਸ ਦੀ ਨਿਖੇਧੀ ਹੋ ਰਹੀ ਹੈ। ਟਰੂਡੋ ਨੇ ਐਤਵਾਰ ਨੂੰ ਲੰਡਨ ਵਿੱਚ ਕਿਹਾ ਸੀ ਕਿ ਉਹ ਚਾਰਲਸ ਨਾਲ ਕੈਨੇਡੀਅਨਾਂ ਲਈ ਅਹਿਮ ਮਾਮਲਿਆਂ ’ਤੇ ਚਰਚਾ ਕਰਨਗੇ ਅਤੇ ਕਿਹਾ, ‘ਇਸ ਸਮੇਂ ਕੈਨੇਡੀਅਨਾਂ ਲਈ ਆਪਣੀ ਪ੍ਰਭੂਸੱਤਾ ਅਤੇ ਦੇਸ਼ ਵਜੋਂ ਆਪਣੀ ਆਜ਼ਾਦੀ ਲਈ ਖੜ੍ਹੇ ਹੋਣ ਤੋਂ ਵੱਧ ਕੁਝ ਵੀ ਅਹਿਮ ਨਹੀਂ ਜਾਪਦਾ।’

You must be logged in to post a comment Login