ਧਰਨਾ ਦੇਣ ਪੁੱਜੇ ਕਿਸਾਨਾਂ ਨਾਲ ਪੁਲੀਸ ਵੱਲੋਂ ਧੱਕਾ ਮੁੱਕੀ, ਪੱਗਾਂ ਲੱਥੀਆਂ

ਧਰਨਾ ਦੇਣ ਪੁੱਜੇ ਕਿਸਾਨਾਂ ਨਾਲ ਪੁਲੀਸ ਵੱਲੋਂ ਧੱਕਾ ਮੁੱਕੀ, ਪੱਗਾਂ ਲੱਥੀਆਂ

ਮੋਗਾ, 5 ਮਾਰਚ- ਇਥੇ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਵੱਡੀ ਗਿਣਤੀ ਕਿਸਾਨ ਜ਼ਿਲ੍ਹਾ ਸਕੱਤਰੇਤ ਅੰਦਰ ਕੰਧਾਂ ਟੱਪ ਕੇ ਕੰਪਲੈਕਸ ਵਿਚ ਧਰਨਾ ਦੇਣ ਲਈ ਦਾਖ਼ਲ ਹੋ ਗਏ। ਇਸ ਮੌਕੇ ਪੁਲੀਸ ਨਾਲ ਧੱਕਾ ਮੁੱਕੀ ਵਿਚ ਕਈ ਕਿਸਾਨਾਂ ਦੀਆਂ ਪੱਖ ਲੱਥ ਗਈਆਂ। ਪੁਲੀਸ ਕਿਸਾਨਾਂ ਨੂੰ ਸਕੱਤਰੇਤ ਅੰਦਰ ਦਾਖਲ ਹੋਣ ਤੋਂ ਰੋਕ ਰਹੀ ਸੀ ਪਰ ਕਿਸਾਨ ਸਕੱਤਰੇਤ ਅੰਦਰ ਧਰਨਾ ਦੇਣ ਲਈ ਬਜ਼ਿੱਦ ਸਨ। ਆਖਰ ਕਿਸਾਨ ਰੋਹ ਅੱਗੇ ਪੁਲੀਸ ਪ੍ਰਸ਼ਾਸਨ ਅੱਗੇ ਝੁਕ ਗਿਆ ਤੇ ਕਿਸਾਨ ਸਕੱਤਰੇਤ ਅੰਦਰ ਧਰਨਾ ਦੇਣ ’ਚ ਸਫਲ ਹੋ ਗਏ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ 14 ਫਰਵਰੀ ਨੂੰ ਕਿਸਾਨਾਂ ਦੇ ਵਫਦ ਨੇ ਡੀਸੀ ਅਤੇ ਐਸਐਸਪੀ ਨੂੰ ਮੰਗ ਪੱਤਰ ਸੌਂਪ ਕੇ ਮੰਗਾਂ ਨੂੰ ਹੱਲ ਕਰਨ ਲਈ ਕਿਹਾ ਸੀ।

You must be logged in to post a comment Login