ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ: ਟਰੰਪ

ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ: ਟਰੰਪ

ਵਾਸ਼ਿੰਗਟਨ, 7 ਮਾਰਚ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ। ਟਰੰਪ ਨੇ ਮੁੜ ਕਿਹਾ ਕਿ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਵਾਲੇ ਮੁਲਕਾਂ ਉੱਤੇ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ, ‘‘ਸਭ ਤੋਂ ਵੱਡੀ ਗੱਲ 2 ਅਪਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਕਸ (Reciprocal Tax) ਲਾਗੂ ਹੋਣਗੇ, ਫਿਰ ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਫਿਰ ਕੋਈ ਹੋਰ ਮੁਲਕ…ਭਾਰਤ ਬਹੁਤ ਜ਼ਿਆਦਾ ਟੈਕਸ ਲਗਾਉਣ ਵਾਲਾ ਮੁਲਕ ਹੈ।’’ ਟਰੰਪ ਨੇ ਵੀਰਵਾਰ ਨੂੰ ਓਵਲ ਦਫ਼ਤਰ ਵਿਚ ਕੁਝ ਸਰਕਾਰੀ ਹੁਕਮਾਂ ’ਤੇ ਸਹੀ ਪਾਉਂਦਿਆਂ ਕਿਹਾ, ‘‘ਮੈਂ ਤੁਹਾਨੂੰ ਦੱਸਦਾ ਹਾਂ ਕਿ ਸਭ ਤੋਂ ਵੱਧ ਟੈਕਸ ਵਸੂਲਣ ਵਾਲਾ ਦੇਸ਼ ਕੌਣ ਹੈ। ਉਹ ਕੈਨੇਡਾ ਹੈ। ਕੈਨੇਡਾ ਸਾਡੇ ਕੋਲੋਂ ਦੁੱਧ ਉਤਪਾਦਾਂ ਤੇ ਹੋਰਨਾਂ ਉਤਪਾਦਾਂ ’ਤੇ 250 ਫੀਸਦ ਟੈਕਸ ਲੈਂਦਾ ਹੈ।’’ ਟਰੰਪ ਨੇ ਕਿਹਾ ਕਿ ਅਜੇ ਟੈਕਸ ‘ਅਸਥਾਈ’ ਤੇ ‘ਘੱਟ’ ਹਨ, ਪਰ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਹੋਣਗੇ, ਜੋ ਸਾਡੇ ਮੁਲਕ ਲਈ ‘ਵੱਡੀ ਤਬਦੀਲੀ’ ਵਾਲੇ ਹੋਣਗੇ।

You must be logged in to post a comment Login