ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕੈਰੇਬਿਆਈ ਮੁਲਕ ’ਚ ਹੋਈ ਲਾਪਤਾ

ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕੈਰੇਬਿਆਈ ਮੁਲਕ ’ਚ ਹੋਈ ਲਾਪਤਾ

ਚੰਡੀਗੜ੍ਹ, 10 ਮਾਰਚ : ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਸੁਦੀਕਸ਼ਾ ਕੋਨਾਨਕੀ(20) ਕੈਰੇਬਿਆਈ ਮੁਲਕ ਵਿਚ ਲਾਪਤਾ ਹੋ ਗਈ ਹੈ। ਕੋਨਾਨਕੀ ਛੁੱਟੀਆਂ ਮਨਾਉਣ ਲਈ ਸੈਲਾਨੀ ਸ਼ਹਿਰ Punta Cana ਗਈ ਸੀ। ਡੋਮੀਨਿਕ ਗਣਰਾਜ ਵੱਲੋਂ 20 ਸਾਲਾ ਯੂਨੀਵਰਸਿਟੀ ਵਿਦਿਆਰਥਣ ਦੀ ਭਾਲ ਕੀਤੀ ਜਾ ਰਹੀ ਹੈ। ਵਿਦਿਆਰਥਣ ਨੂੰ ਆਖਰੀ ਵਾਰ 6 ਮਾਰਚ ਨੂੰ ਰਿਜ਼ੌਰਟ ਨੇੜੇ ਬੀਚ ’ਤੇ ਦੇਖਿਆ ਗਿਆ ਸੀ। ਸਿਵਲ ਡਿਫੈਂਸ ਅਧਿਕਾਰੀਆਂ ਮੁਤਾਬਕ ਕੋਨਾਨਕੀ ਇਸ ਰਿਜ਼ੌਰਟ ਵਿਚ ਆਪਣੇ ਕਈ ਦੋਸਤਾਂ ਨਾਲ ਰਹਿ ਰਹੀ ਸੀ। ਕੋਨਾਨਕੀ ਯੂਨੀਵਰਸਿਟੀ ਆਫ ਪਿੱਟਸਬਰਗ ਦੀ ਵਿਦਿਆਰਥਣ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਲਾਪਤਾ ਹੋਣ ਤੋਂ ਪਹਿਲਾਂ ਬੀਚ ’ਤੇ ਵਾਕ ਕਰ ਰਹੀ ਸੀ। ਉਸ ਦੀ ਗੁੰਮਸ਼ੁਦਗੀ ਨੂੰ ਲੈ ਕੇ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।

You must be logged in to post a comment Login