ਸਾਊਦੀ ਅਰਬ ’ਚ ਯੂਕਰੇਨ-ਅਮਰੀਕਾ ਵਿਚਾਲੇ ਗੱਲਬਾਤ ਸ਼ੁਰੂ

ਸਾਊਦੀ ਅਰਬ ’ਚ ਯੂਕਰੇਨ-ਅਮਰੀਕਾ ਵਿਚਾਲੇ ਗੱਲਬਾਤ ਸ਼ੁਰੂ

ਜੱਦਾਹ (ਸਾਊਦੀ ਅਰਬ), 12 ਮਾਰਚ- ਯੂਕਰੇਨ ਤੇ ਰੂਸ ਵਿਚਾਲੇ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੇ ਢੰਗ-ਤਰੀਕਿਆਂ ਬਾਰੇ ਯੂਕਰੇਨ ਤੇ ਅਮਰੀਕਾ ਦੇ ਸੀਨੀਅਰ ਵਫ਼ਦਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਅੱਜ ਸਾਊਦੀ ਅਰਬ ਵਿੱਚ ਸ਼ੁਰੂ ਹੋਈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਰੂਸੀ ਹਵਾਈ ਫ਼ੌਜ ਵੱਲੋਂ ਰੂਸ ’ਤੇ ਹਮਲਾ ਕਰਨ ਲਈ ਭੇਜੇ 337 ਯੂਕਰੇਨੀ ਡਰੋਨਾਂ ਨੂੰ ਨਿਸ਼ਾਨਾ ਬਣਾ ਕੇ ਡੇਗਿਆ ਗਿਆ ਸੀ। ਸਾਊਦੀ ਅਰਬ ਦੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਜੱਦਾਹ ਵਿੱਚ ਪੱਤਰਕਾਰ ਕੁਝ ਸਮੇਂ ਲਈ ਉਸ ਕਮਰੇ ਵਿੱਚ ਦਾਖ਼ਲ ਹੋਏ ਜਿੱਥੇ ਸੀਨੀਅਰ ਯੂਕਰੇਨੀ ਵਫ਼ਦ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰੋਪ ਦੇ ਸਭ ਤੋਂ ਵੱਡੇ ਸੰਘਰਸ਼ ਨੂੰ ਖ਼ਤਮ ਕਰਨ ਬਾਰੇ ਗੱਲਬਾਤ ਅਮਰੀਕਾ ਦੇ ਸਿਖਰਲੇ ਡਿਪਲੋਮੈਟ ਨਾਲ ਮੁਲਾਕਾਤ ਕੀਤੀ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਵੀ ਗੱਲਬਾਤ ਲਈ ਮੌਜੂਦ ਸਨ।

You must be logged in to post a comment Login