ਅਮਰੀਕਾ ਦੀ ਰਡਾਰ ’ਤੇ ਪਾਕਿਸਤਾਨ ਸਮੇਤ 43 ਮੁਲਕ

ਅਮਰੀਕਾ ਦੀ ਰਡਾਰ ’ਤੇ ਪਾਕਿਸਤਾਨ ਸਮੇਤ 43 ਮੁਲਕ

ਨਵੀਂ ਦਿੱਲੀ, 16 ਮਾਰਚ- ਟਰੰਪ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ 43 ਮੁਲਕਾਂ ਦੇ ਨਾਗਰਿਕਾਂ ’ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਦਾ ਇਨ੍ਹਾਂ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਣ ਦਾ ਇਰਾਦਾ ਹੈ। ਪਾਕਿਸਤਾਨ, ਅਫ਼ਗਾਨਿਸਤਾਨ, ਭੂਟਾਨ ਅਤੇ ਇਰਾਨ ਦਾ ਜ਼ਿਕਰ ਉਨ੍ਹਾਂ ਮੁਲਕਾਂ ਵਜੋਂ ਕੀਤਾ ਗਿਆ ਹੈ, ਜੋ ਪਾਬੰਦੀਆਂ ਦਾ ਹਿੱਸਾ ਹੋਣਗੇ। ਡਿਪਲੋਮੈਟਿਕ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਤਿਆਰ ਸਿਫ਼ਾਰਸ਼ਾਂ ਦੀ ਖਰੜਾ ਸੂਚੀ ਮੁਤਾਬਕ 11 ਮੁਲਕਾਂ ਦੇ ਨਾਗਰਿਕਾਂ ਨੂੰ ‘ਲਾਲ’ ਸੂਚੀ ’ਚ ਰੱਖਿਆ ਗਿਆ ਹੈ, ਜਿਨ੍ਹਾਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਪੂਰੀ ਤਰ੍ਹਾਂ ਰੋਕ ਹੋਵੇਗੀ। ‘ਨਿਊਯਾਰਕ ਟਾਈਮਜ਼’ ਅਨੁਸਾਰ ਇਨ੍ਹਾਂ ਮੁਲਕਾਂ ’ਚ ਅਫ਼ਗਾਨਿਸਤਾਨ, ਭੂਟਾਨ, ਕਿਊਬਾ, ਇਰਾਨ, ਲਿਬੀਆ, ਉੱਤਰੀ ਕੋਰੀਆ, ਸੋਮਾਲੀਆ, ਸੂਡਾਨ, ਸੀਰੀਆ, ਵੈਨੇਜ਼ੁਏਲਾ ਅਤੇ ਯਮਨ ਸ਼ਾਮਲ ਹਨ।

You must be logged in to post a comment Login