ਕਾਂਗਰਸੀ ਆਗੂਆਂ ਨੇ ਲਾਏ ਭਗਵੰਤ ਮਾਨ ’ਤੇ ਭਾਜਪਾ ਦੀ Troll Army ਦਾ ਹਿੱਸਾ ਹੋਣ ਦੇ ਦੋਸ਼

ਕਾਂਗਰਸੀ ਆਗੂਆਂ ਨੇ ਲਾਏ ਭਗਵੰਤ ਮਾਨ ’ਤੇ ਭਾਜਪਾ ਦੀ Troll Army ਦਾ ਹਿੱਸਾ ਹੋਣ ਦੇ ਦੋਸ਼

ਚੰਡੀਗੜ੍ਹ, 31 ਮਾਰਚ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ (LoP) ਰਾਹੁਲ ਗਾਂਧੀ ਦੇ ਲੀਡਰਸ਼ਿਪ ਸਬੰਧੀ ਗੁਣਾਂ ਉਤੇ ਸਵਾਲ ਉਠਾਏ ਜਾਣ ਤੋਂ ਇਕ ਦਿਨ ਬਾਅਦ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਮੁੱਖ ਮੰਤਰੀ ‘ਤੇ ਭਾਜਪਾ ਲੀਹ ‘ਤੇ ਚੱਲਣ ਦਾ ਦੋਸ਼ ਲਗਾਇਆ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ (LoP) ਬਾਜਵਾ ਨੇ ਕਿਹਾ, “ਰਾਹੁਲ ਗਾਂਧੀ ਨੇ ਭਾਰਤ ਨੂੰ ਇਕਜੁੱਟ ਕਰਨ ਅਤੇ ਗਰੀਬਾਂ ਤੇ ਘੱਟ ਗਿਣਤੀਆਂ ਲਈ ਲੜਨ ਲਈ ਭਾਰਤ ਜੋੜੋ ਯਾਤਰਾ ਵਿੱਚ 4,080 ਕਿਲੋਮੀਟਰ ਪੈਦਲ ਯਾਤਰਾ ਕੀਤੀ, ਜਦੋਂ ਕਿ ਤੁਹਾਡੇ #6pmNoCM ਵਾਚ ਤਹਿਤ ਅਧੂਰੇ ਵਾਅਦਿਆਂ ਅਤੇ ਸੈਸ਼ਨ ਤੋਂ ਲਾਂਭੇ ਰਹਿਣ ਵਰਗੀਆਂ ਕਾਰਵਾਈਆਂ ਦੌਰਾਨ ਪੰਜਾਬ ਨਸ਼ਿਆਂ ਅਤੇ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਹੈ। @RahulGandhi ਸੰਸਦ ਵਿੱਚ ਸੰਵਿਧਾਨ ਦਾ ਮਜ਼ਬੂਤੀ ਨਾਲ ਬਚਾਅ ਕਰਦਾ ਹੈ; ਤੁਸੀਂ @BJP4India ਦੀਆਂ ਲੀਹਾਂ ’ਤੇ ਚੱਲਦੇ ਹੋਏ ਸਵਾਲਾਂ ਤੋਂ ਲੁਕਦੇ ਹੋ। ਚੰਦਰਯਾਨ ਉੱਡ ਗਿਆ, ਪਰ ਤੁਹਾਡੀ ਸ਼ਰਾਬ ਦੇ ਬਾਲਣ ਵਾਲੀ ਲੀਡਰਸ਼ਿਪ ਜ਼ਮੀਨ ‘ਤੇ ਹੀ ਟਿਕੀ ਹੋਈ ਹੈ। @INCIndia ਦੇ LoP ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਆਪਣੀਆਂ ਸਵੇਰ ਤੋਂ ਸ਼ਾਮ ਤੱਕ ਦੀਆਂ ਨਾਕਾਮੀਆਂ ਵੱਲ ਧਿਆਨ ਦਿਓ।”

You must be logged in to post a comment Login