ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਵਕਫ਼ ਬਿੱਲ ਲਿਆਈ: ਅਖਿਲੇਸ਼

ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਵਕਫ਼ ਬਿੱਲ ਲਿਆਈ: ਅਖਿਲੇਸ਼

ਨਵੀਂ ਦਿੱਲੀ, 2 ਅਪਰੈਲ- ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਅੱਜ ਇੱਥੇ ਲੋਕ ਸਭਾ ਵਿੱਚ ਕਿਹਾ ਕਿ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਸਰਕਾਰ ਵਕਫ਼ (ਸੋਧ) ਬਿੱਲ ਲੈ ਕੇ ਆਈ ਅਤੇ ਇਹ ਸੱਤਾਧਾਰੀ ਭਾਜਪਾ ਦਾ ‘ਸਿਆਸੀ ਹੱਠ’ ਹੈ ਅਤੇ ‘ਉਸ ਦੀ ਸੰਪਰਦਾਇਕ ਸਿਆਸਤ ਦਾ ਨਵਾਂ ਰੂਪ ਹੈ।’ ਉਨ੍ਹਾਂ ਬਿੱਲ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਵਕਫ਼ ਨਾਲ ਜੁੜੇ ਜਿਨ੍ਹਾਂ ਮੁੱਦਿਆਂ ’ਤੇ ਫ਼ੈਸਲਾ ਲਿਆ ਜਾਣਾ ਸੀ, ਉਨ੍ਹਾਂ ਨੂੰ ਬਿੱਲ ਵਿੱਚ ਅਹਿਮੀਅਤ ਨਹੀਂ ਦਿੱਤੀ ਗਈ ਹੈ। ਅਖਿਲੇਸ਼ ਨੇ ਨੋਟਬੰਦੀ ਦੇ ਕੇਂਦਰ ਦੇ ਫ਼ੈਸਲੇ ’ਤੇ ਤਨਜ਼ ਕੱਸਦਿਆਂ ਕਿਹਾ, ‘‘ਬਹੁਤ ਤਿਆਰੀ ਨਾਲ ਆਏ ਸੀ, ਫ਼ੈਸਲਾ ਲਿਆ ਸੀ ਕਿ ਅੱਧੀ ਰਾਤ ਤੋਂ ਬਾਅਦ ਨੋਟ ਨਹੀਂ ਚੱਲਣਗੇ ਪਰ ਹੁਣ ਵੀ ਕਈ ਥਾਵਾਂ ਤੋਂ ਕਿੰਨੇ ਨੋਟ ਮਿਲ ਰਹੇ ਹਨ।’’ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬੇਰੁਜ਼ਗਾਰੀ ਦੂਰ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਸੀ, ਉਨ੍ਹਾਂ ਦਾ ਕੀ ਹੋਇਆ। ਅਖਿਲੇਸ਼ ਨੇ ਕਿਹਾ, ‘‘ਕੀ ਗੰਗਾ ਨਦੀ ਸਾਫ਼ ਹੋ ਗਈ, ਯਮੁਨਾ ਨਦੀ ਸਾਫ਼ ਹੋ ਗਈ। ਕੀ ਗੋਦ ਲਏ ਗਏ ਪਿੰਡ ਕੁੱਛੜੋਂ ਲਾਹ ਦਿੱਤੇ। ਉਨ੍ਹਾਂ ਦੀ ਅੱਜ ਦਸ਼ਾ ਕੀ ਹੈ?’’

You must be logged in to post a comment Login