ਬੱਚਿਆਂ ਨਾਲ ਭਰੀ ਸਕੂਲ ਬੱਸ ਸੇਮ ਨਾਲੇ ’ਚ ਡਿੱਗੀ

ਬੱਚਿਆਂ ਨਾਲ ਭਰੀ ਸਕੂਲ ਬੱਸ ਸੇਮ ਨਾਲੇ ’ਚ ਡਿੱਗੀ

ਫ਼ਿਰੋਜ਼ਪੁਰ, 5 ਅਪਰੈਲ : ਇਥੇ ਪਿੰਡ ਅਰਮਾਨਪੁਰਾ ਵਿਚ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਇਕ ਬੱਸ ਅੱਜ ਬੱਚਿਆਂ ਨੂੰ ਸਕੂਲ ਛੱਡਣ ਜਾਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਬੱਸ ਜਿਉਂ ਹੀ ਪਿੰਡ ਹਸਤੀ ਵਾਲਾ ਕੋਲ ਪਹੁੰਚੀ ਤਾਂ ਸੇਮ ਨਾਲੇ ਦੇ ਪੁਲ ’ਤੇ ਗਰਿੱਲ ਨਾਲ ਟਕਰਾਉਣ ਤੋਂ ਬਾਅਦ ਸੇਮ ਨਾਲੇ ਵਿਚ ਜਾ ਡਿੱਗੀ। ਘਟਨਾ ਮੌਕੇ ਬੱਸ ਵਿਚ ਕਰੀਬ ਦੋ ਦਰਜਨ ਬੱਚੇ ਸਵਾਰ ਸਨ। ਹਾਲਾਂਕਿ ਇਸ ਦੌਰਾਨ ਡਰਾਇਵਰ ਅਤੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਤਰ ਬੱਚਿਆਂ ਦਾ ਬਚਾਅ ਰਿਹਾ। ਮੌਕੇ ’ਤੇ ਮੌਜੂਦ ਚਸ਼ਮਦੀਦ ਕਿਰਪਾ ਸਿੰਘ ਨੇ ਦੱਸਿਆ ਕਿ ਹਾਦਸੇ ਮੌਕੇ ਉਹ ਕੁਝ ਦੁਰੀ ’ਤੇ ਹੀ ਖੜ੍ਹਾ ਸੀ ਕਿ ਇਸ ਦੌਰਾਨ ਸੜਕ ਤੋਂ ਲੰਘ ਰਹੇ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਪਿੰਡ ਦੇ ਲੋਕ ਵੀ ਬੱਚਿਆਂ ਦੀ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚ ਗਏ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

You must be logged in to post a comment Login