ਪੰਜਾਬ ਦੇ ਇਕ ਹੋਰ ਪਾਦਰੀ ’ਤੇ ਜਬਰ ਜਨਾਹ ਦਾ ਦੋਸ਼

ਪੰਜਾਬ ਦੇ ਇਕ ਹੋਰ ਪਾਦਰੀ ’ਤੇ ਜਬਰ ਜਨਾਹ ਦਾ ਦੋਸ਼

ਚੰਡੀਗੜ੍ਹ, 5 ਅਪਰੈਲ- ਪੰਜਾਬ ਦੇ ਗੁਰਦਾਸਪੁਰ ਸ਼ਹਿਰ ਵਿਚ ਇਕ ਆਪੂੰ-ਬਣੇ ਪਾਦਰੀ ਜਸ਼ਨ ਗਿੱਲ ’ਤੇ ਇੱਕ 22 ਸਾਲਾ ਲੜਕੀ ਨਾਲ ਕਥਿਤ ਜਬਰ ਜਨਾਹ ਕਰਨ ਦੇ ਦੋਸ਼ ਲਾਏ ਗਏ ਹਨ। ਪਰਿਵਾਰ ਦਾ ਦੋਸ਼ ਹੈ ਕਿ ਗਿੱਲ ਨੇ ਉਨ੍ਹਾਂ ਦੀ ਧੀ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਸੀ। ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸਦੀ ਧੀ, ਜੋ ਉਸ ਸਮੇਂ ਬੀਸੀਏ ਦੀ ਵਿਦਿਆਰਥਣ ਸੀ, ਨੂੰ ਪਾਦਰੀ ਨੇ ਗੁੰਮਰਾਹ ਕੀਤਾ ਸੀ।ਪਿਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, “ਅਸੀਂ ਆਪਣੇ ਪਰਿਵਾਰ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਅਬੁਲ ਖੈਰ ਪਿੰਡ ਵਿਚ ਇਕ ਗਿਰਜਾਘਰ ਜਾਂਦੇ ਸੀ। ਜਸ਼ਨ ਗਿੱਲ ਨਾਮ ਦੇ ਇਕ ਪਾਦਰੀ ਨੇ ਮੇਰੀ ਧੀ ਨੂੰ ਗੁੰਮਰਾਹ ਕੀਤਾ ਅਤੇ ਉਸ ਨਾਲ ਵਾਰ-ਵਾਰ ਜਬਰ ਜਨਾਹ ਕੀਤਾ।’’ ਉਨ੍ਹਾਂ ਕਿਹਾ, ‘‘ਮੇਰੀ ਧੀ 22 ਸਾਲਾਂ ਦੀ ਸੀ ਅਤੇ ਬੀਸੀਏ ਦੀ ਵਿਦਿਆਰਥਣ ਸੀ। ਉਸ (ਪਾਦਰੀ) ਨੇ ਉਸਨੂੰ ਗਰਭਵਤੀ ਕਰ ਦਿੱਤਾ ਅਤੇ ਬਾਅਦ ਵਿੱਚ ਖੋਖਰ ਪਿੰਡ ਵਿੱਚ ਇਕ ਨਰਸ ਰਾਹੀਂ ਉਸਦਾ ਗਰਭਪਾਤ ਕਰਵਾਇਆ।’’

You must be logged in to post a comment Login