ਭਾਰਤ ਵੱਲੋਂ ਫਰਾਂਸ ਨਾਲ ਲੜਾਕੂ ਜਹਾਜ਼ਾਂ ਬਾਰੇ ਹੁਣ ਤੱਕ ਦਾ ਸਭ ਤੋਂ ਵੱਡਾ ਖਰੀਦ ਸੌਦਾ

ਭਾਰਤ ਵੱਲੋਂ ਫਰਾਂਸ ਨਾਲ ਲੜਾਕੂ ਜਹਾਜ਼ਾਂ ਬਾਰੇ ਹੁਣ ਤੱਕ ਦਾ ਸਭ ਤੋਂ ਵੱਡਾ ਖਰੀਦ ਸੌਦਾ

ਨਵੀਂ ਦਿੱਲੀ, 9 ਅਪਰੈਲ – ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਬਾਰੇ 63000 ਕਰੋੜ ਰੁਪਏ ਦੀ ਲਾਗਤ ਵਾਲੇ ਦੇਸ਼ ਦੇ ਸਭ ਤੋਂ ਵੱਡੇ ਖਰੀਦ ਸੌਦੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤ ਤੇ ਫਰਾਂਸ ਦੀਆਂ ਸਰਕਾਰਾਂ ਦਰਮਿਆਨ ਹੋਏ ਸਮਝੌਤੇ ਤਹਿਤ ਭਾਰਤੀ ਜਲਸੈਨਾ ਲਈ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਖਰੀਦੇ ਜਾਣਗੇ। ਕਰਾਰ ਵਿਚ 22 ਸਿੰਗਲ ਸਿਟਰ ਤੇ ਚਾਰ ਟਵਿਨ ਸਿਟਰ ਰਾਫ਼ਾਲ ਮਰੀਨ ਜੈੱਟ ਸ਼ਾਮਲ ਹਨ।ਇਸ ਤੋਂ ਇਲਾਵਾ ਇਸ ਵਿੱਚ ਫਲੀਟ ਰੱਖ-ਰਖਾਅ, ਲੌਜਿਸਟਿਕਸ, ਕਰਮਚਾਰੀਆਂ ਦੀ ਸਿਖਲਾਈ ਅਤੇ ਸਵਦੇਸ਼ੀ ਨਿਰਮਾਣ ਹਿੱਸਿਆਂ ਦਾ ਇੱਕ ਵਿਆਪਕ ਪੈਕੇਜ ਵੀ ਸ਼ਾਮਲ ਹੋਵੇਗਾ, ਜੋ ਕਿ ਆਫਸੈੱਟ ਜ਼ਿੰਮੇਵਾਰੀਆਂ ਤਹਿਤ ਲਾਗੂ ਕੀਤਾ ਜਾਵੇਗਾ।

You must be logged in to post a comment Login