ਤਹੱਵੁਰ ਰਾਣਾ ਦੀ ਹਵਾਲਗੀ ਯੂਪੀਏ ਸਰਕਾਰ ਵੇਲੇ ਸ਼ੁਰੂ ਕੀਤੇ ਕੂਟਨੀਤਕ ਯਤਨਾਂ ਦਾ ਸਿੱਟਾ: ਕਾਂਗਰਸ

ਤਹੱਵੁਰ ਰਾਣਾ ਦੀ ਹਵਾਲਗੀ ਯੂਪੀਏ ਸਰਕਾਰ ਵੇਲੇ ਸ਼ੁਰੂ ਕੀਤੇ ਕੂਟਨੀਤਕ ਯਤਨਾਂ ਦਾ ਸਿੱਟਾ: ਕਾਂਗਰਸ

ਨਵੀਂ ਦਿੱਲੀ, 10 ਅਪਰੈਲ- ਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦੇ ਜਾਣ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਕਿਹਾ ਕਿ ਰਾਣਾ ਦੀ ਭਾਰਤ ਨੂੰ ਹਵਾਲਗੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ 2008 ਵਿਚ ਸ਼ੁਰੂ ਕੀਤੇ ਕੂਟਨੀਤਕ ਯਤਨਾਂ ਦਾ ਸਿੱਟਾ ਹੈ। ਸੀਨੀਅਰ ਆਗੂ ਪੀ.ਚਿਦੰਬਰਮ ਨੇ ਕਿਹਾ ਕਿ ਰਾਣਾ ਦੀ ਹਵਾਲਗੀ ਦਾ ਅਮਲ ਮੋਦੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਬਲਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਸ਼ੁਰੂ ਹੋਈ ‘ਪਰਿਪੱਕ, ਇਕਸਾਰ ਅਤੇ ਰਣਨੀਤਕ ਕੂਟਨੀਤੀ’ ਦਾ ਅੱਜ ਲਾਭ ਮਿਲਿਆ ਹੈ।

You must be logged in to post a comment Login