ਬੀਸੀਸੀਆਈ ਵੱਲੋਂ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਛੁੱਟੀ

ਬੀਸੀਸੀਆਈ ਵੱਲੋਂ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਛੁੱਟੀ

ਨਵੀਂ ਦਿੱਲੀ, 17 ਅਪਰੈਲ : ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਸਹਾਇਕ ਸਟਾਫ ਦੇ ਇਕ ਉੱਚ-ਪ੍ਰੋਫਾਈਲ ਮੈਂਬਰ ਨਾਲ ਮਤਭੇਦ ਦੀਆਂ ਅਟਕਲਾਂ ਦੇ ਵਿਚਕਾਰ ਬਰਖਾਸਤ ਕਰ ਦਿੱਤਾ ਗਿਆ ਹੈ। ਹਾਲਾਂਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਟੈਸਟ ਹਾਰਾਂ ਨੂੰ ਉਨ੍ਹਾਂ ਦੀ ਬਰਖਾਸਤਗੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜੇਕਰ ਬੋਰਡ ਸੂਤਰਾਂ ਦੀ ਮੰਨੀਏ ਤਾਂ ਨਾਇਰ ਨੂੰ ਪਹਿਲਾਂ ਹੀ ਬੀਸੀਸੀਆਈ ਦੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਨਾਇਰ ਨੇ ਸਿਰਫ਼ ਅੱਠ ਮਹੀਨੇ ਹੀ ਇਸ ਅਹੁਦੇ ’ਤੇ ਕੰਮ ਕੀਤਾ ਹੈ। ਬੀਸੀਸੀਆਈ ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਭਾਰਤ ਦੀਆਂ ਹਾਲੀਆ ਟੈਸਟ ਹਾਰਾਂ (ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ) ਨੂੰ ਇਸ ਬਰਖਾਸਤਗੀ ਕਾਰਨ ਬਣਾਇਆ ਹੈ, ਪਰ ਬੀਸੀਸੀਆਈ ਵਿਚ ਇਹ ਵੀ ਭਾਵਨਾ ਹੈ ਕਿ ਨਾਇਰ ਸਹਾਇਕ ਸਟਾਫ ਦੇ ਇਕ ਖਾਸ ਮੈਂਬਰ ਅਤੇ ਇਕ ਸੀਨੀਅਰ ਸਟਾਰ ਖਿਡਾਰੀ ਵਿਚਕਾਰ ਮੈਦਾਨੀ ਝਗੜੇ ਵਿਚ ਬਲੀ ਦਾ ਬੱਕਰਾ ਬਣ ਗਏ ਹਨ।’’

You must be logged in to post a comment Login