ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 1,000 ਤੋਂ ਵੱਧ ਭਾਰਤੀਆਂ ਨੇ ਛੱਡਿਆ ਪਾਕਿਸਤਾਨ

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 1,000 ਤੋਂ ਵੱਧ ਭਾਰਤੀਆਂ ਨੇ ਛੱਡਿਆ ਪਾਕਿਸਤਾਨ

ਲਾਹੌਰ, 28 ਅਪਰੈਲ: ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਵੀਜ਼ਾ ਰੱਦ ਹੋਣ ਕਾਰਨ ਆਪਣੀਆਂ ਯਾਤਰਾਵਾਂ ਵਿਚ ਛੱਡਣ ਲਈ ਮਜਬੂਰ ਹੋਣ ਤੋਂ ਬਾਅਦ ਪਿਛਲੇ ਛੇ ਦਿਨਾਂ ਵਿਚ 1,000 ਤੋਂ ਵੱਧ ਭਾਰਤੀ ਵਾਹਗਾ ਸਰਹੱਦ ਰਾਹੀਂ ਆਪਣੇ ਘਰ ਰਵਾਨਾ ਹੋਣ ਲਈ ਪਾਕਿਸਤਾਨ ਛੱਡ ਕੇ ਚਲੇ ਗਏ ਹਨ। ਇਕ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ, ‘‘ਪਿਛਲੇ ਛੇ ਦਿਨਾਂ ਵਿੱਚ ਵਾਹਗਾ ਸਰਹੱਦ ਰਾਹੀਂ 1,000 ਤੋਂ ਵੱਧ ਭਾਰਤੀ ਪਾਕਿਸਤਾਨ ਛੱਡ ਕੇ ਆਪਣੇ ਘਰ ਚਲੇ ਗਏ ਹਨ।’’ ਇਸੇ ਤਰ੍ਹਾਂ ਸੋਮਵਾਰ ਤੱਕ 800 ਤੋਂ ਵੱਧ ਪਾਕਿਸਤਾਨੀ ਘਰ ਵਾਪਸ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਤੋਂ ਲੰਬੇ ਸਮੇਂ ਦੇ ਵੀਜ਼ੇ ਰੱਖਣ ਵਾਲਿਆਂ ਨੂੰ ਵਾਪਸੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ 236 ਪਾਕਿਸਤਾਨੀ ਘਰ ਵਾਪਸ ਆਏ ਅਤੇ 115 ਭਾਰਤੀ ਆਪਣੇ ਵਤਨ ਪਰਤੇ।

You must be logged in to post a comment Login