ਕਾਂਗਰਸ ਵੱਲੋਂ 80ਵਿਆਂ ’ਚ ਕੀਤੀਆਂ ‘ਗਲਤੀਆਂ’ਦੀ ਜ਼ਿੰਮੇਵਾਰੀ ਲੈਣ ਲਈ ਤਿਆਰ: ਰਾਹੁਲ

ਕਾਂਗਰਸ ਵੱਲੋਂ 80ਵਿਆਂ ’ਚ ਕੀਤੀਆਂ ‘ਗਲਤੀਆਂ’ਦੀ ਜ਼ਿੰਮੇਵਾਰੀ ਲੈਣ ਲਈ ਤਿਆਰ: ਰਾਹੁਲ

ਨਵੀਂ ਦਿੱਲੀ, 4 ਮਈ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 80ਵਿਆਂ ਵਿਚ ਉਨ੍ਹਾਂ ਦੀ ਪਾਰਟੀ ਨੇ ਉਦੋਂ ਬਹੁਤ ਸਾਰੀਆਂ ‘ਗਲਤੀਆਂ’ ਕੀਤੀਆਂ ਜਦੋਂ ਉਹ ਉੱਥੇ ਨਹੀਂ ਸਨ, ਪਰ ਗਾਂਧੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਇਤਿਹਾਸ ਵਿੱਚ ਕੀਤੀਆਂ ਗਈਆਂ ਗਲਤੀਆਂ ਦੀ ਜ਼ਿੰਮੇਵਾਰੀ ਲੈ ਕੇ ਬਹੁਤ ਖੁਸ਼ ਹਨ। ਗਾਂਧੀ ਪਿਛਲੇ ਮਹੀਨੇ (21 ਅਪਰੈਲ ਨੂੰ) ਅਮਰੀਕਾ ਦੀ ਆਪਣੀ ਫੇਰੀ ਦੌਰਾਨ ਬਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿਚ ਰੂਬਰੂ ਸੈਸ਼ਨ ਦੌਰਾਨ ਇਕ ਸਿੱਖ ਨੌਜਵਾਨ ਵੱਲੋਂ 1984 ਦੇ ਦੰਗਿਆਂ ਅਤੇ ਕਾਂਗਰਸ ਦੇ ਸਿੱਖ ਭਾਈਚਾਰੇ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ 80 ਦੇ ਦਹਾਕੇ ਵਿੱਚ ਜੋ ਕੁਝ ਹੋਇਆ ਉਹ ‘ਗਲਤ’ ਸੀ।

You must be logged in to post a comment Login