ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਲਈ ਚੀਨ ਹਮੇਸ਼ਾ ਪਾਕਿ ਨਾਲ: ਚੀਨੀ ਰਾਜਦੂਤ

ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਲਈ ਚੀਨ ਹਮੇਸ਼ਾ ਪਾਕਿ ਨਾਲ: ਚੀਨੀ ਰਾਜਦੂਤ

ਇਸਲਾਮਾਬਾਦ, 5 ਮਈ : ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਨੂੰ ਲੈ ਕੇ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਬਣੇ ਹੋਏ ਤਣਾਅ ਦੇ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ (Pakistan President Asif Ali Zardari) ਨਾਲ ਮੁਲਾਕਾਤ ਦੌਰਾਨ ਚੀਨੀ ਰਾਜਦੂਤ ਜਿਆਂਗ ਜ਼ੈਦੋਂਗ (Chinese Ambassador Jiang Zaidong) ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਚੀਨ ਹਮੇਸ਼ਾ ਪਾਕਿਸਤਾਨ ਦਾ ਕਰੇਗਾ। ਸਰਕਾਰੀ ਰੇਡੀਓ ਪਾਕਿਸਤਾਨ ਦੀ ਰਿਪੋਰਟ ਅਨੁਸਾਰ ਜਿਆਂਗ ਨੇ ਰਾਸ਼ਟਰਪਤੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਤੇ ਭਾਰਤ ਵਿਚਕਾਰ ਤਣਾਅ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰਾਂ-ਵਟਾਂਦਰਾ ਕੀਤਾ।

You must be logged in to post a comment Login