ਈਡੀ ਨੇ ਗੁਜਰਾਤ ਸਮਾਚਾਰ ਦੇ ਮਾਲਕ ਬਾਹੂਬਲੀ ਸ਼ਾਹ ਨੂੰ ਹਿਰਾਸਤ ਵਿਚ ਲਿਆ

ਈਡੀ ਨੇ ਗੁਜਰਾਤ ਸਮਾਚਾਰ ਦੇ ਮਾਲਕ ਬਾਹੂਬਲੀ ਸ਼ਾਹ ਨੂੰ ਹਿਰਾਸਤ ਵਿਚ ਲਿਆ

ਅਹਿਮਦਾਬਾਦ, 16 ਮਈ : ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉੱਘੇ ਗੁਜਰਾਤੀ ਅਖ਼ਬਾਰ ‘ਗੁਜਰਾਤ ਸਮਾਚਾਰ’ ਦੇ ਮਾਲਕਾਂ ਵਿਚੋਂ ਇਕ ਬਾਹੂਬਲੀ ਸ਼ਾਹ ਨੂੰ ਮਾਲਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਹਿਰਾਸਤ ਵਿਚ ਲਿਆ ਹੈ। ਬਾਹੂਬਲੀ ਸ਼ਾਹ ਲੋਕ ਪ੍ਰਕਾਸ਼ਨ ਲਿਮਟਿਡ ਦੇ ਡਾਇਰੈਕਟਰਾਂ ਵਿਚੋਂ ਇਕ ਹੈ, ਜਿਸ ਕੋਲ ਗੁਜਰਾਤ ਸਮਾਚਾਰ ਦੀ ਮਾਲਕੀ ਹੈ। ਸ਼ਾਹ ਦਾ ਵੱਡਾ ਭਰਾ ਸ਼੍ਰੇਆਂਸ਼ ਸ਼ਾਹ ਰੋਜ਼ਨਮਾਚੇ ਦਾ ਪ੍ਰਬੰਧਕੀ ਸੰਪਾਦਕ ਹੈ। ਗੁਜਰਾਤ ਸਮਾਚਾਰ ਟੀਵੀ (ਜੀਐੱਸਟੀਵੀ) ਦੀਆਂ ਡਿਜੀਟਲ ਸੇਵਾਵਾਂ ਦੇ ਮੁਖੀ ਤੁਸ਼ਾਰ ਦਵੇ ਨੇ ਕਿਹਾ ਕਿ ਈਡੀ ਨੇ ਬਾਹੂਬਲੀ ਸ਼ਾਹ ਨੂੰ ਸ਼ੁੱਕਰਵਾਰ ਵੱਡੇ ਤੜਕੇ ਹਿਰਾਸਤ ਵਿਚ ਲਿਆ ਹੈ। ਜੀਐੱਸਟੀਵੀ ਇਕ ਗੁਜਰਾਤੀ ਨਿਊਜ਼ ਚੈਨਲ ਹੈ, ਜਿਸ ਨੂੰ ਸ਼੍ਰੇਆਂਸ਼ ਸ਼ਾਹ ਚਲਾਉਂਦਾ ਹੈ।

You must be logged in to post a comment Login